Home Punjabi 33 ਸਿਖਿਆਰਥੀਆਂ ਨੂੰ ਫਾਸਟ—ਫੂਡ ਬਣਾਉਣ ਦੀ ਸਿਖਲਾਈ ਦਿੱਤੀ

33 ਸਿਖਿਆਰਥੀਆਂ ਨੂੰ ਫਾਸਟ—ਫੂਡ ਬਣਾਉਣ ਦੀ ਸਿਖਲਾਈ ਦਿੱਤੀ

ਬਰਨਾਲਾ, 10 ਜਨਵਰੀ: Fact Recorder
ਐਸ.ਬੀ.ਆਈ ਆਰ.ਸੈਟੀ ਬਰਨਾਲਾ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੇਰੁਜ਼ਗਾਰ ਨੌਜਵਾਨ ਲੜਕੇ—ਲੜਕੀਆਂ ਲਈ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋ ਕੇ ਆਪਣਾ ਸਵੈਂ ਰੋਜ਼ਗਾਰ ਸ਼ੁਰੂ ਕਰਨ ਲਈ  ਵੱਖ—ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।
 ਇਸੇ ਲੜੀ ਤਹਿਤ ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡਿਆ ਦੇ ਸਹਿਯੋਗ ਨਾਲ ਪਿੰਡ ਸੇਖਾ ਵਿਖੇ 6 ਦਿਨਾਂ ਦਾ ਜਨਰਲ ਈ.ਡੀ.ਪੀ (ਫਾਸਟ—ਫੂਡ ਬਣਾਉਣ) ਦਾ ਫ਼ਰੀ ਕੋਰਸ ਪ੍ਰੋਗਰਾਮ ਕਰਵਾਇਆ ਗਿਆ।
 ਉਹਨਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਾਮ ਵਿੱਚ 33 ਸਿਖਿਆਰਥੀਆਂ ਨੇ ਹਿੱਸਾ ਲੈ ਕੇ ਫਾਸਟ—ਫੂਡ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ।
 ਇਸ ਪ੍ਰੋਗਰਾਮ ਵਿੱਚ ਆਰ.ਸੈਟੀ ਸਟਾਫ਼ ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਦੇ ਚਾਹਵਾਨ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਟੀਫ਼ਿਕੇਟ ਵੰਡੇ।
ਇਸ ਸਮਾਰੋਹ ਵਿੱਚ ਐਸ.ਬੀ.ਆਈ ਆਰਸੈਟੀ ਦਾ ਸਮੂਹ ਸਟਾਫ਼ ਹਾਜ਼ਰ ਸੀ।