Hindi English Punjabi

ਪਿੰਡ ਖਾਣ ਵਾਲਾ ਤੋਂ ਸਰਪੰਚ ਗਾਇਤਰੀ ਦੇਵੀ ਪਰਿਵਾਰ ਸਮੇਤ ਸਮੂਹ ਪੰਚਾਇਤ ਨਾਲ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਿਲ

15

ਫਾਜ਼ਿਲਕਾ, 3 ਜਨਵਰੀ: Fact Recorder

ਪਿੰਡ ਖਾਣ ਵਾਲਾ ਤੋਂ ਸਰਪੰਚ ਗਾਇਤਰੀ ਦੇਵੀ ਪਰਿਵਾਰ ਸਮੇਤ ਸਮੂਹ ਪੰਚਾਇਤ ਨਾਲ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ। ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਖਾਣ ਵਾਲਾ ਦੀ ਪੰਚਾਇਤ ਦਾ ਪਾਰਟੀ ਨਾਲ ਜੁੜਨ *ਤੇ ਧੰਨਵਾਦ ਪ੍ਰਗਟ ਕੀਤਾ ਅਤੇ ਪਾਰਟੀ ਵੱਲੋਂ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਵਾਇਆ।
ਵਿਧਾਇਕ ਸ੍ਰੀ ਸਵਨਾ ਨੇ ਪਾਰਟੀ ਵਿਚ ਸ਼ਾਮਿਲ ਕਰਵਾਉੱਦਿਆਂ ਸਰਪੰਚ ਤੇ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਦਾ ਕੱਦ ਦਿਨੋ—ਦਿਨ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਪਾਰਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਸਦਕਾ ਲੋਕਾਂ ਅੰਦਰ ਪਾਰਟੀ ਪ੍ਰਤੀ ਵਿਸ਼ਵਾਸ ਵਧਿਆ ਹੈ ਤਾਂ ਹੀ ਦੂਜੀਆਂ ਪਾਰਟੀਆਂ ਛੱਡ ਵਰਕਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਉਹ ਬਾਕੀ ਪਿੰਡਾਂ ਵਿਚ ਵਿਕਾਸ ਕਾਰਜ ਉਲੀਕ ਰਹੇ ਹਨ ਉਸੇ ਤਰ੍ਹਾਂ ਪਿੰਡ ਖਾਣ ਵਾਲੇ ਵਿਖੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨਗੇ ਤੇ ਪੰਚਾਇਤ ਨੂੰ ਨਾਲ ਲੈ ਕੇ ਚਲਣਗੇ।
ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਉਹ ਵੀ ਆਮ ਆਦਮੀ ਪਾਰਟੀ ਨਾਲ ਜੁੜਕੇ ਖੁਸ਼ ਮਹਿਸੂਸ ਕਰ ਰਹੇ ਹਨ। ਉਨ੍ਹਾਂ ਵਿਧਾਇਕ ਨੂੰ ਵਿਸ਼ਵਾਸ ਦਵਾਇਆ ਕਿ ਉਹ ਵੀ ਤਨਦੇਹੀ ਨਾਲ ਪਾਰਟੀ ਵਿਚ ਰਹਿੰਦਿਆਂ ਲੋਕ ਭਲਾਈ ਕਾਰਜ ਕਰਨਗੇ ਤੇ ਲੋਕ ਸੇਵਾ ਕਰਨਗੇ ਤਾਂ ਜ਼ੋ ਪਿੰਡ ਨੁੰ ਵਿਕਾਸ ਦੀਆਂ ਲੀਹਾਂ ਵੱਲ ਲਿਜਾਇਆ ਜਾ ਸਕੇ।
ਇਸ ਮੌਕੇ ਵਿਨੋਦ ਕੁਮਾਰ, ਜਗਰੂਪ ਸਿੰਘ ਬਲਾਕ ਪ੍ਰਧਾਨ, ਸਰਪੰਚ ਗੁਰਮੀਤ ਸਿੰਘ, ਬਲਵਿੰਦਰ ਸਿੰਘ ਆਲਮਸ਼ਾਹ ਹਾਜਰ ਰਹੇ।