Hindi English Punjabi

ਸਮਾਜ ਸੇਵੀ ਨਵਜਿੰਦਰ ਗਿੱਲ ਦੇ ਅੰਤਿਮ ਸੰਸਕਾਰ ਮੌਕੇ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

21

ਲੁਧਿਆਣਾ/ਸਾਹਨੇਵਾਲ: ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਸੱਤੋਵਾਲ ਦੇ ਸਮਾਜ ਸੇਵੀ ਅਤੇ ਨੌਜਵਾਨ ਆਗੂਨਵਜਿੰਦਰ ਸਿੰਘ ਗਿੱਲ ਸੱਤੋਵਾਲ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ।
ਅੱਜ ਸਵ. ਨਵਜਿੰਦਰ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਸੱਤੋਵਾਲ ਦੇ ਸ਼ਮਸ਼ਾਨਘਾਟਵਿਖੇਕੀਤਾਗਿਆ, ਇਸ ਮੌਕੇ ਸਵ. ਨਵਜਿੰਦਰ ਸਿੰਘ ਗਿੱਲ ਦੀ ਚਿਖਾ ਨੂੰ ਅਗਨੀ ਭੇਟ ਕੀਤੀ ਗਈ।
ਅੰਤਿਮ ਸੰਸਕਾਰ ਮੌਕੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਦੇ ਸੈਂਕੜੇ ਲੋਕਾਂ ਨੇ ਮਰਹੂਮ ਨਵਜਿੰਦਰ ਗਿੱਲ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਪੰਜਾਬੀ ਕਲਾਕਾਰ ਤੇ ਭਾਜਪਾ ਆਗੂ ਹੌਬੀ ਧਾਲੀਵਾਲ, ਵਿਧਾਨ ਸਭਾ ਹਲਕਾ ਗਿੱਲ ਦੇ ਕਾਂਗਰਸੀ ਆਗੂ ਸਰਵਣ ਸਿੰਘ ਲਾਦੀਆਂ, ਰਣਜੀਤ ਸਿੰਘ ਰੰਧਾਵਾ, ਸਰਪੰਚ ਜਸਪ੍ਰੀਤ ਪਾਲ ਸਿੰਘ ਗਿੱਲ, ਸੇਵਾਮੁਕਤ ਇੰਸ ਸਿੰਘ ਪੰਧੇਰ, ਸਰਪੰਚ ਕਿਰਨ ਕੁਮਾਰ, ਪਰਮਿੰਦਰ ਸਿੰਘ ਗਿੱਲ, ਰਿੰਪੀ ਗਿੱਲ, ਨਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਗਿੱਲ, ਬਿਕਰਮਜੀਤ ਸਿੰਘ, ਦੀਪੂ ਘਈ, ਰੋਹਿਤ ਸੰਧੂ, ਪੁਸ਼ਪਿੰਦਰ ਸਿੰਘ, ਰਣਜੀਤ ਸਿੰਘ ਕੱਕਾ ਕਪਿਲਾ, ਅਮਰਿੰਦਰ ਸਿੰਘ ਮਾਂਗਟ, ਨੀਟੂ ਆਦਿ ਸੈਂਕੜੇ ਲੋਕਾਂ ਨੇ ਦੁਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।