Hindi English Punjabi

ਪੂਰਬੀ ਤਹਿਸੀਲ ‘ਚ 5 ਦਿਨਾਂ ਬਾਅਦ ਸ਼ੁਰੂ ਹੋਇਆ ਰਜਿਸਟਰੀਆਂ ਦਾ ਕੰਮ, ਲੱਗੀ ਭੀੜ

19

ਲੁਧਿਆਣਾ:ਟਰਾਂਸਪੋਰਟ ਨਗਰ ਸਥਿਤ ਪੂਰਬੀ ਸਬ- ਰਜਿਸਟਰਾਰ ਦਫ਼ਤਰ ‘ਚ ਅੱਜ 5 ਦਿਨਾਂ ਬਾਅਦ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ, ਜਿਸ ਕਾਰਨ ਅੱਜ ਪੂਰਬੀ ਤਹਿਸੀਲ ‘ਚ ਰਜਿਸਟ੍ਰੇਸ਼ਨ ਕਰਵਾਉਣ ਆਏ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਕਾਰਨ ਪੂਰਬੀ ਸਬ-ਰਜਿਸਟਰਾਰ ਦਫ਼ਤਰ ਦੇ ਤਹਿਸੀਲਦਾਰ ਰਣਜੀਤ ਸਿੰਘ ਚੋਣ ਡਿਊਟੀ ‘ਤੇ ਲੱਗੇ ਹੋਣ ਕਾਰਨ ਬੁੱਧਵਾਰ ਤੋਂ ਪੂਰਬੀ ਤਹਿਸੀਲ ‘ਚ ਕਿਸੇ ਵੀ ਵਿਅਕਤੀ ਦਾ ਕੋਈ ਕੰਮ ਨਹੀਂ ਹੋ ਰਿਹਾ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਨਗਰ ਨਿਗਮ ਚੋਣਾਂ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਪੂਰਬੀ ਸਬ- ਰਜਿਸਟਰਾਰ ਦਫਤਰ ‘ਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ।

ਮਾਮਲੇ ਸਬੰਧੀ ਜਦੋਂ ਪੂਰਬੀ ਸਬ- ਰਜਿਸਟਰਾਰ ਦਫ਼ਤਰ ਦੇ ਤਹਿਸੀਲਦਾਰ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਗਮ ਚੋਣਾਂ ਹੋਣ ਕਾਰਨ ਕਈ ਦਿਨਾਂ ਤੋਂ ਤਹਿਸੀਲ ‘ਚ ਕੰਮ ਵੀ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਲੋਕ ਹੁਣ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਤਹਿਸੀਲ ‘ਚ ਆਪਣਾ ਸਾਰਾ ਕੰਮ ਕਰਵਾ ਸਕਣਗੇ।