ਪਿਛਲੀਆਂ ਸਰਕਾਰਾਂ ਵੱਲੋਂ ਪਿੰਡ ਬਹਾਦਰ ਨਗਰ ਵਿੱਚ ਇੱਕ ਵੀ ਕਮਰਾ ਪੱਕਾ ਨਹੀਂ ਬਣਵਾਇਆ ਗਿਆ ,ਮੈਂਬਰ ਕਰਮਜੀਤ ਸਿੰਘ
ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬਹਾਦਰ ਨਗਰ ਦੇ ਸਰਪੰਚ ਨਛੱਤਰ ਸਿੰਘ ਵੱਲੋਂ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਪੰਚ ਨਛੱਤਰ ਸਿੰਘ ਅਤੇ ਮੈਂਬਰ ਕਰਮਜੀਤ ਸਿੰਘ ਮੈਂਬਰ ਹਰਪ੍ਰੀਤ ਸਿੰਘ ਮੈਂਬਰ ਨਿਸ਼ਾਨ ਸਿੰਘ,ਮੈਂਬਰ ਗੁਰਜੰਟ ਸਿੰਘ,ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਜੋ ਇਲੈਕਸ਼ਨਾਂ ਵਿੱਚ ਜਨਤਾ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਸਰਪੰਚ ਨਛੱਤਰ ਸਿੰਘ ਨੇ ਦੱਸਿਆ ਕਿ ਪਿੰਡ ਬਹਾਦਰ ਨਗਰ ਵਿੱਚ ਟੋਟਲ 18 ਕਮਰੇ ਬਣਾਏ ਜਾਣਗੇ ਜਿਸ ਵਿੱਚੋਂ ਪੰਜ ਕੰਪਲੀਟ ਹੋਣ ਦੀ ਤਿਆਗ ਵਿੱਚ ਸਨ ਉਹਨਾਂ ਕਿਹਾ ਕਿ ਇਹਨਾਂ ਲੋੜਵੰਦ ਪਰਿਵਾਰਾਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਕਮਰੇ ਪਵਾ ਕੇ ਦਿੱਤੇ ਜਾ ਰਹੇ ਸਨ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਬਹਾਦਰ ਨਗਰ ਹੋਰ ਵੀ ਬੜੀ ਤੇਜ਼ੀ ਨਾਲ ਵਿਕਾਸ ਕਰਵਾਏ ਜਾਣਗੇ ਜਿਵੇਂ ਕਿ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਹੋਰ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾਵੇਗਾ ਸਰਪੰਚ ਨਛੱਤਰ ਸਿੰਘ ਅਤੇ ਮੈਂਬਰ ਕਰਮਜੀਤ ਸਿੰਘ ਨੇ ਅੱਗੇ ਗੱਲ ਕਰਦੇ ਹੋਏ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪਿੰਡ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ ਗਿਆ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਰ ਵਾਰ ਪਿੰਡ ਵਿੱਚ ਵਿਕਾਸ ਨੂੰ ਅੱਖੋਂ ਪਰੋਖਾ ਕਰਕੇ ਰੱਖਿਆ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਆਉਣ ਵਾਲੇ ਸਮੇਂ ਵਿੱਚ ਪਿੰਡ ਬਹਾਦਰ ਨਗਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਤਰਲੋਕ ਸਿੰਘ ਮੈਂਬਰ,ਸੇਵਾ ਸਿੰਘ ਹਰਜੀਤ ਕੌਰ ਜਗਜੀਤ ਸਿੰਘ,ਮਨਜੀਤ ਸਿੰਘ ,ਕੁਲਵੰਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।
