ਜਿੱਥੇ ਅੱਜ ਪੂਰੇ ਵਿਸ਼ਵ ਭਰ ਦੇ ਅੰਦਰ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਸ਼ਰਧਾ ਉਤਸਾਹ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਪੰਜਾਬ ਪੁਲਿਸ ਨੇ ਕ੍ਰਿਸਮਿਸ ਦਾ ਤਿਉਹਾਰ ਨੱਚ ਗਾ ਕੇ ਮਨਾਇਆ ਗਿਆ। ਥਾਣੇ ਵਿੱਚ ਕੇਕ ਵੀ ਕੱਟਿਆ ਗਿਆ।
ਜਿੱਥੇ ਅੱਜ ਪੂਰੇ ਵਿਸ਼ਵ ਭਰ ਦੇ ਅੰਦਰ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਸ਼ਰਧਾ ਉਤਸਾਹ ਅਤੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਪੰਜਾਬ ਪੁਲਿਸ ਨੇ ਕ੍ਰਿਸਮਿਸ ਦਾ ਤਿਉਹਾਰ ਨੱਚ ਗਾ ਕੇ ਮਨਾਇਆ ਗਿਆ। ਥਾਣੇ ਵਿੱਚ ਕੇਕ ਵੀ ਕੱਟਿਆ ਗਿਆ।
ਧਾਰੀਵਾਲ ਥਾਣੇ ਵਿੱਚ ਰੋਣਕਾਂ ਲੱਗ ਗਈਆਂ ਜਦੋਂ ਐਸ ਐਚ ਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਭੰਗੜੇ ਪਾਉਂਦੇ ਦੇਖੇ ਗਏ। ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਹ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵਿੱਚ ਅੱਜ ਕ੍ਰਿਸਮਿਸ ਮਨਾਈ ਜਾ ਰਹੀ ਸੀ। ਇਸ ਮੌਕੇ ਐਸ ਐਚ ਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਦੇ ਨਾਲ ਕੇਕ ਕੱਟਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੂਰੇ ਸਟਾਫ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਥਾਣੇ ਦੇ ਜ਼ਿਆਦਾਤਰ ਮੁਲਾਜ਼ਮ ਈਸਾਈ ਭਾਈਚਾਰੇ ਨਾਲ ਸਬੰਧਤ ਹੈ, ਇਸ ਲ਼ਈ ਥਾਣੇ ਦੇ ਸਾਰੇ ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਇਸ ਤਿਊਹਾਰ ਨੂੰ ਧੂਮਧਾਮ ਨਾਲ ਮਨਾਇਆ। ਉਨ੍ਹਾਂ ਸਮੁੱਚੇ ਵਿਸ਼ਵ ਵਾਸੀਆਂ ਨੂੰ ਕ੍ਰਿਸਮਸ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਤੋਂ ਦੂਰ ਰਹਿਣ ਦੇ ਲਈ ਸੰਦੇਸ਼ ਵੀ ਦਿੱਤਾ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਯੀਸ਼ੂ ਦੀ ਜਨਮਦਿਨ ਦੀ ਖੁਸ਼ੀ ਵਿੱਚ ਭੰਗੜੇ ਪਾ ਰਹੇ ਹਨ।
