ਜਲੰਧਰ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 03 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਬਲਜਿੰਦਰ ਕੌਰ ਸੁਪਤਨੀ ਸ. ਕੁਲਦੀਪ ਸਿੰਘ ਲੁਬਾਣਾ ਸਾਬਕਾ ਕੌਂਸਲਰ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਉਨਾਂ ਦੇ ਪਤੀ ਸ. ਕੁਲਦੀਪ ਸਿੰਘ ਲੁਬਾਣਾ ਇੱਕ ਮਿਹਨਤੀ ਤੇ ਮਿੱਠ ਬੋਲਣੇ ਸੁਭਾਅ ਦੇ ਮਾਲਕ ਹਨ, ਉਨਾਂ ਦੇ ਨਿਰਸਵਾਰਥ ਕੰਮਾਂ ਨੂੰ ਦੇਖਦੇ ਹੋਏ ਵੋਟਰਾਂ ਨੇ ਵੱਡੀ ਲੀਡ ਨਾਲ ਬੀਬੀ ਬਲਜਿੰਦਰ ਕੌਰ ਨੂੰ ਜਿਤਾਇਆ ਹੈ ਉਹ ਸਾਰੇ ਧਰਮਾਂ ਦੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਉਨਾਂ ਅਰਦਾਸ ਕੀਤੀ ਜਿਨ੍ਹਾਂ ਵੋਟਰਾਂ ਨੇ ਬਿਨਾਂ ਕਿਸੇ ਲਾਲਚ ਤੋਂ ਜਿਤਾਇਆ ਹੈ ਉਹ ਹਮੇਸ਼ਾ ਉਨਾਂ ਦੇ ਰਿਣੀ ਰਹਿਣਗੇ ਅਤੇ ਉਨਾ ਸਮੂਹ ਵੋਟਰਾਂ ਅਤੇ ਸਪੋਟਰਾ ਦਾ ਧੰਨਵਾਦ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ, ਸੰਜੇ ਮੰਡਲ, ਨੀਰਜ ਸ਼ਰਮਾ, ਸਿਮਰਨ ਸਿੰਘ, ਸਾਬਕਾ ਸਰਪੰਚ ਵਿਜੈ ਨੰਗਲ, ਉਮਦੱਤ ਸ਼ਰਮਾ, ਸੀਨੀਅਰ
ਆਗੂ ਬਲਦੇਵ ਸਿੰਘ, ਸਾਬਕਾ ਸਰਪੰਚ ਮਥੁਰਾ ਦਾਸ, ਸਰਪੰਚ ਕਮਲਜੀਤ ਸਿੰਘ, ਸਰਪੰਚ ਰਾਣਾ ਰਾਉਵਾਲੀ,ਹਰੀ ਮਿੱਤਲ ਬੱਧਣ, ਜਤਿੰਦਰ ਪਵਾਰ, ਸੁਨੀਲ ਕੁਮਾਰ, ਸੁਖਵਿੰਦਰ ਪਿੰਦਾ, ਕੁਲਵਿੰਦਰ ਕੌਰ,ਨਿਰੰਜਨ ਦਾਸ, ਸਾਈਂ ਮੰਗੇ ਸ਼ਾਹ, ਭੱਟੀ ਸਾਬਕਾ ਸਰਪੰਚ, ਹਰਿੰਦਰ ਸਿੰਘ, ਜਤਿੰਦਰ ਸੋਨੂੰ ਪੰਚ, ਇੰਦਰਜੀਤ ਰਾਏਪੁਰ ਇਕਬਾਲ ਸਿੰਘ ਮੰਨਣ, ਆਦਿ ਆਮ ਆਦਮੀ ਪਾਰਟੀ ਵਰਕਰਾਂ ਮੌਜੂਦ ਰਹੇ।
