ਰਾਸ਼ਟਰੀ ਕਿਸਾਨ ਦਿਵਸ ਹਰ ਸਾਲ 23 | ਦਸੰਬਰ ਨੂੰ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਸ ਸੰਬੰਧੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਡਾ. ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਦੱਸਿਆ ਕਿ ਚੌਧਰੀ ਚਰਨ ਸਿੰਘ ਦਾ ਜਨਮ 23 ਦਸੰਬਰ 1902 ਨੂੰ ਉੱਤਰ ਪ੍ਰਦੇਸ਼ ਮੇਰਠ ਜਿਲ੍ਹੇ ਦੇ ਪਿੰਡ ਨੂਰਪੁਰ ਵਿਖੇ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਹਨਾਂ 1979-80 ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ ਅਤੇ ਦੇਸ਼ ਵਿੱਚ ਕਈ ਕਿਸਾਨ ਪੱਖੀ ਭੂਮੀ ਸੁਧਾਰ ਨੀਤੀਆਂ ਵਿੱਚ ਯੋਗਦਾਨ ਪਾਇਆ। ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਚੌਧਰੀ ਚਰਨ ਸਿੰਘ ਕਿਸਾਨਾ ਦੀ ਬੇਹਤਰੀ ਲਈ ਸਖਤ ਮਿਹਨਤ ਕੀਤੀ ਅਤੇ ਉਹਨਾਂ ਲਈ ਕਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਕਿਸਾਨਾ ਨੂੰ ਸ਼ਾਹੂਕਾਰਾ ਅਤੇ ਉਹਨਾਂ ਦੇ ਅੱਤਿਆਚਾਰਾਂ ਤੋਂ ਰਾਹਤ ਦੇਣ ਲਈ ਚੌਧਰੀ ਚਰਨ ਸਿੰਘ ਨੇ 1939 ਵਿੱਚ ਕਰਜ਼ਾ ਮੁਕਤੀ ਬਿੱਲ ਪੇਸ਼ ਕੀਤਾ। ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ਼ ਰੱਖਣ ਵਾਲੇ ਚੌਧਰੀ ਚਰਨ ਸਿੰਘ ਨੇ ਆਪਣਾ ਜ਼ਿਆਦਾਤਰ ਸਮਾਂ ਪ?ਹੜਨ ਲਿਖਣ ਵਿੱਚ ਬਿਤਾਆਇਆ। ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀਆਂ ਕਿਤਾਬਾਂ ਅਤੇ ਪਰਚੇ ਲਿਖੇ।
ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਭਾਰਤ ਪਿੰਡਾਂ ਦੀ ਧਰਤੀ ਅਤੇ ਖੇਤੀ ਸਰਪਲੱਸ ਦੇਸ਼ ਹੈ। ਦੇਸ਼ ਦੀ ਜ਼ਿਆਦਾਤਰ ਪੇਂਡੂ ਆਬਾਦੀ ਕਿਸਾਨ ਹੈ ਅਤੇ ਖੇਤੀਬਾੜੀ ਨਾਲ ਜੂੜੀ ਹੋਈ ਹੈ। ਦੇਸ਼ ਦੇ ਬਹੁਤ ਸਾਰੇ ਫੌਜੀ ਜਵਾਨ ਵੀ ਕਿਸਾਨ ਪਰਿਵਾਰਾ ਤੋਂ ਆਉਂਦੇ ਹਨ। ਭਾਰਤ ਇੱਕ ਖੇਤੀ ਪ੍ਰਧਾਨ ਦੇਸ ਹੋਣ ਕਰਕੇ ਸਾਡੇ ਦੇਸ਼ ਦੀ ਆਰਥਿਕਤਾ ਦਾ ਮੂਲ ਅਧਾਰ ਖੇਤੀ ਹੀ ਹੈ।
ਭਾਰਤੀ ਕਿਸਾਨ ਧਰਤੀ ਮਾਤਾ ਦਾ ਸੱਚਾ ਸਪੁੱਤਰ ਹੈ। ਕਿਸਾਨ ਸਵੇਰ ਤੋਂ ਸ਼ਾਮ ਤੱਕ ਖੇਤਾ ਵਿੱਚ ਮੇਹਨਤ ਕਰਦਾ ਹੈ ਅਤੇ ਉਹ ਸਾਦੇ ਜੀਵਨ ਅਤੇ ਉੱਚ ਵਿਚਾਰਾ ਦਾ ਮਾਲਕ ਹੈ। ਕਈ ਵਾਰੀ ਕਿਸਾਨਾ ਨੂੰ ਉਸਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਅਤੇ ਬਹੁਤ ਸਾਰੇ ਕਿਸਾਨ ਅੱਜ ਵੀ ਗਰੀਬ ਹਨ ਅਤੇ ਆਪਣੇ ਬੱਚਿਆਂ ਨੂੰ ਪ?ਹੜਾਉਣ ਵਿੱਚ ਵੀ ਅਸਮਰੱਥ ਹਨ। ਕਿਸਾਨਾ ਦੀ ਫਸਲ ਕੁਦਰਤ ਤੇ ਨਿਰਭਰ ਕਰਦੀ ਹੈ ਅਤੇ ਕਈ ਵਾਰੀ ਉਸ ਨੂੰ ਮੌਸਮ ਦੀ ਖਰਾਬੀ ਦੀ ਮਾਰ ਵੀ ਝੱਲਣੀ ਪੈਂਦੀ ਹੈ। ਕਿਸਾਨਾ ਦੇ ਸਮਰਪਣ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਹਰ ਸਾਲ ਇਹ ਕਿਸਾਨ ਦਿਵਸ ਮਨਾਇਆ ਜਾਂਦਾ ਹੈ। ਇਹ ਉਹਨਾਂ ਨੂੰ ਸੁਣਨ ਅਤੇ ਉਹਨਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਨੂੰ ਵੀ ਦਰਸਾਉਂਦਾ ਹੈ। ਇਹ ਦਿਨ ਕਿਸਾਨਾ ਨੂੰ ਖੇਤੀਬਾੜੀ ਸੈਕਟਰ ਦੀਆਂ ਨਵੀਨਤਮ ਸਿੱਖਿਆਵਾਂ ਨਾਲ ਸਿੱਖਿਅਤ ਕਰਨ ਤੇ ਵੀ ਕੇਂਦਰਿਤ ਹੈ।
