Hindi English Punjabi

Weather Update Today: 10 ਸਾਲਾਂ ‘ਚ ਸਭ ਤੋਂ ਸਾਫ ਹਵਾ, 14 ਸਾਲ ਬਾਅਦ ਇੰਨੀ ਠੰਢ, ਜਾਣੋ ਮੌਸਮ ਦਾ ਹਾਲ…

19

 Weather Update Today: ਪੂਰੇ ਦੇਸ਼ ਦਾ ਮੌਸਮ ਬਦਲ ਰਿਹਾ ਹੈ। ਠੰਢ ਆਪਣੇ ਪੈਰ ਪਸਾਰ ਰਹੀ ਹੈ। ਦਸੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ (1 ਤੋਂ 15 ਦਸੰਬਰ) ਵਿੱਚ ਦਿੱਲੀ ਵਿਚ ਠੰਢ ਨੇ ਪਿਛਲੇ 14 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਭਾਵੇਂ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਯਾਨੀ AQI ਖਰਾਬ ਪੱਧਰ ਉਤੇ ਬਣਿਆ ਹੋਇਆ ਹੈ, ਪਰ ਇੱਥੋਂ ਦੀ ਹਵਾ ਪਿਛਲੇ 10 ਸਾਲਾਂ ਵਿਚ ਸਭ ਤੋਂ ਸਾਫ ਹੈ।

ਦਸੰਬਰ ਦੇ ਮਹੀਨੇ ਵਿੱਚ ਦੂਜੇ ਪੰਦਰਵਾੜੇ ਯਾਨੀ 16 ਤੋਂ 31 ਦਸੰਬਰ ਦੇ ਵਿਚਕਾਰ ਦਿੱਲੀ ਵਿੱਚ ਸਖ਼ਤ ਠੰਢ ਹੁੰਦੀ ਹੈ। ਇਸ ਸੀਜ਼ਨ ਦੀ ਠੰਢ ਨੇ ਪਿਛਲੇ 14 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 1 ਤੋਂ 15 ਦਸੰਬਰ ਤੱਕ ਦੇ ਅੰਕੜੇ ਦੱਸਦੇ ਹਨ ਕਿ ਰਾਜਧਾਨੀ ਵਿੱਚ 2011 ਤੋਂ ਬਾਅਦ ਸਭ ਤੋਂ ਵੱਧ ਠੰਢ ਹੈ। ਇਸ ਸਾਲ ਦਸੰਬਰ ਦੇ ਪਹਿਲੇ 15 ਦਿਨਾਂ ਦਾ ਔਸਤ ਤਾਪਮਾਨ 8.2 ਡਿਗਰੀ ਸੈਲਸੀਅਸ ਰਿਹਾ, ਜੋ ਕਿ ਆਮ ਨਾਲੋਂ 1.1 ਡਿਗਰੀ ਘੱਟ ਹੈ। ਹੋਰ ਸਾਲਾਂ ਵਿੱਚ ਦਿੱਲੀ ਦਾ ਔਸਤ ਤਾਪਮਾਨ 9 ਡਿਗਰੀ ਜਾਂ ਇਸ ਤੋਂ ਵੱਧ ਰਿਹਾ ਹੈ। ਦੂਜੇ ਪਾਸੇ ਜੇਕਰ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਪਹਿਲੇ ਪੰਦਰਵਾੜੇ ਵਿੱਚ ਇਹ ਪਿਛਲੇ 10 ਸਾਲਾਂ ਵਿੱਚ ਸਭ ਤੋਂ ਸਾਫ਼ ਮੌਸਮ ਹੈ।