Home Entertainment ਮੁਸ਼ਕਲ ‘ਚ ਫਸੇ ਧਰਮਿੰਦਰ, ਪਟਿਆਲਾ ਹਾਊਸ ਕੋਰਟ ਨੇ ਭੇਜਿਆ ਸੰਮਨ, ਜਾਣੋ ਮਾਮਲਾ

ਮੁਸ਼ਕਲ ‘ਚ ਫਸੇ ਧਰਮਿੰਦਰ, ਪਟਿਆਲਾ ਹਾਊਸ ਕੋਰਟ ਨੇ ਭੇਜਿਆ ਸੰਮਨ, ਜਾਣੋ ਮਾਮਲਾ

ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਹਾਲ ਹੀ ਵਿਚ 89 ਸਾਲ ਦੇ ਹੋਏ ਹਨ। ਆਪਣੇ ਜਨਮ ਦਿਨ ਦੇ ਦੋ ਦਿਨ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਧਰਮਿੰਦਰ ਆਪਣੀ ਰੈਸਟੋਰੈਂਟ ਫਰੈਂਚਾਇਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਪਰੇਸ਼ਾਨੀ ਵਿਚ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ੍ਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿਚ ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਸਮੇਤ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ‘ਚ ਤੈਅ ਕੀਤੀ ਗਈ ਹੈ। ਇਸ ਦਿਨ ਧਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ।

ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ (Dharmendra) ਹਾਲ ਹੀ ਵਿਚ 89 ਸਾਲ ਦੇ ਹੋਏ ਹਨ। ਆਪਣੇ ਜਨਮ ਦਿਨ ਦੇ ਦੋ ਦਿਨ ਬਾਅਦ ਹੀ ਉਹ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਧਰਮਿੰਦਰ ਆਪਣੇ ਰੈਸਟੋਰੈਂਟ ਫਰੈਂਚਾਇਜ਼ੀ ‘ਗਰਮ ਧਰਮ ਢਾਬਾ’ ਨੂੰ ਲੈ ਕੇ ਪਰੇਸ਼ਾਨੀ ਵਿਚ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫ੍ਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿਚ ਦਿੱਗਜ ਬਾਲੀਵੁੱਡ ਅਭਿਨੇਤਾ ਧਰਮਿੰਦਰ ਸਮੇਤ ਦੋ ਹੋਰਾਂ ਖਿਲਾਫ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 20 ਫਰਵਰੀ ਯਾਨੀ ਸਾਲ 2025 ‘ਚ ਤੈਅ ਕੀਤੀ ਗਈ ਹੈ। ਇਸ ਦਿਨ ਧਰਮਿੰਦਰ ਨੂੰ ਅਦਾਲਤੀ ਕਾਰਵਾਈ ਵਿੱਚ ਪੇਸ਼ ਹੋਣਾ ਹੋਵੇਗਾ।

ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ, ਜੋ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਉਤੇ ਆਧਾਰਿਤ ਹਨ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦੇ ਕੇ ਧੋਖਾ ਦਿੱਤਾ ਗਿਆ ਹੈ।

ਏਐਨਆਈ ਦੇ ਇਕ ਪੋਸਟ ਦੇ ਅਨੁਸਾਰ 5 ਦਸੰਬਰ ਨੂੰ ਪਾਸ ਕੀਤੇ ਸੰਮਨ ਆਦੇਸ਼ ਵਿੱਚ ਜੱਜ ਨੇ ਕਿਹਾ, “ਰਿਕਾਰਡ ਉਤੇ ਮੌਜੂਦ ਸਬੂਤ ਸੰਕੇਤ ਦਿੰਦੇ ਹਨ ਕਿ ਮੁਲਜ਼ਮ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਅਤੇ ਧੋਖਾਧੜੀ ਦੇ ਅਪਰਾਧ ਦੀ ਸਮੱਗਰੀ ਦਾ ਵਿਧੀਵਤ ਖੁਲਾਸਾ ਕੀਤਾ ਗਿਆ ਹੈ।’’

ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਬੂਤਾਂ ਦੇ ਆਧਾਰ ‘ਤੇ ਅਦਾਲਤ ਧਾਰਾ 34 ਆਈ.ਪੀ.ਸੀ. ਦੇ ਨਾਲ-ਨਾਲ ਧਾਰਾ 420, 120ਬੀ ਦੇ ਤਹਿਤ ਅਪਰਾਧ ਕਰਨ ਲਈ ਧਰਮਿੰਦਰ ਅਤੇ ਬਾਕੀ ਦੋ ਵਿਰੁੱਧ ਕਾਰਵਾਈ ਕਰੇਗੀ। ਧੋਖਾਧੜੀ ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ 2025 ਨੂੰ ਹੋਵੇਗੀ। ਅਭਿਨੇਤਾ ਧਰਮਿੰਦਰ ਅਤੇ ਉਨ੍ਹਾਂ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਇਸ ਮਾਮਲੇ ‘ਚ ਸੁਣਵਾਈ ਲਈ ਦਿੱਤੀ ਗਈ ਤਰੀਕ ‘ਤੇ ਪੇਸ਼ ਹੋਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਅਕਤੂਬਰ 2020 ਨੂੰ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।