Hindi English Punjabi

ਬੰਗਲਾਦੇਸ਼ ‘ਚ ਇਕ ਹੋਰ ਹਿੰਦੂ ਮੰਦਰ ‘ਤੇ ਹਮਲਾ, ਇਸਕਾਨ ਸੈਂਟਰ ‘ਚ ਲਾਈ ਅੱਗ, ਨਹੀਂ ਰੁਕ ਰਹੇ ਹਿੰਦੂਆਂ ‘ਤੇ ਅੱਤਿਆਚਾਰ

34

ਬੰਗਲਾਦੇਸ਼ ‘ਚ ਸ਼ੁੱਕਰਵਾਰ ਦੇਰ ਰਾਤ ਬਦਮਾਸ਼ਾਂ ਨੇ ਇਕ ਹੋਰ ਹਿੰਦੂ ਮੰਦਰ ‘ਤੇ ਹਮਲਾ ਕਰਕੇ ਇਸਕਾਨ ਸੈਂਟਰ ਨੂੰ ਅੱਗ ਲਗਾ ਦਿੱਤੀ। ਦੰਗਾਕਾਰੀਆਂ ਨੇ ਢਾਕਾ ਦੇ ਨਮਹੱਟਾ ਵਿੱਚ ਇਸਕੋਨ ਮੰਦਰ ਦੇ ਪਿੱਛੇ ਇੱਕ ਟੀਨ ਸ਼ੈੱਡ ਨੂੰ ਅੱਗ ਲਗਾ ਦਿੱਤੀ। ਮੰਦਰ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ਨੀਵਾਰ ਤੜਕੇ 2-3 ਵਜੇ ਅੱਗ ਲਗਾਈ ਗਈ।

Bangladesh Violence: ਬੰਗਲਾਦੇਸ਼ ‘ਚ ਹਿੰਦੂ ਘੱਟ ਗਿਣਤੀ ‘ਤੇ ਲਗਾਤਾਰ ਹਮਲੇ ਹੋ ਰਹੇ ਹਨ। ਹਾਲ ਹੀ ‘ਚ ਇਸਕਾਨ ਮੰਦਰ ਦੇ ਪੁਜਾਰੀ ਚਿਨਮੋਏ ਕ੍ਰਿਸ਼ਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਸ਼ੁੱਕਰਵਾਰ ਦੇਰ ਰਾਤ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਨਮਹੱਟਾ ‘ਚ ਕੁਝ ਬਦਮਾਸ਼ਾਂ ਨੇ ਇਕ ਹੋਰ ਇਸਕਾਨ ਮੰਦਰ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਸ਼ਰਾਰਤੀ ਅਨਸਰ ਹਿੰਦੂ ਸੰਸਥਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਹਮਲੇ ਕਰ ਰਹੇ ਹਨ।

ਹਾਲਾਤ ਇਹ ਬਣ ਗਏ ਹਨ ਕਿ ਸ਼ਰਾਰਤੀ ਅਨਸਰ ਘੱਟ ਗਿਣਤੀ ਹਿੰਦੂਆਂ ਦੇ ਘਰਾਂ ਨੂੰ ਹੀ ਨਹੀਂ ਸਗੋਂ ਅਦਾਰਿਆਂ ਨੂੰ ਵੀ ਅੱਗ ਲਗਾ ਰਹੇ ਹਨ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਫੌਜ ਵੀ ਬਦਮਾਸ਼ਾਂ ਦੇ ਨਾਲ ਖੜੀ ਦਿਖਾਈ ਦੇ ਰਹੀ ਹੈ। ਬੰਗਲਾਦੇਸ਼ ਦੀ ਫੌਜ ਨੇ ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਸਰਹੱਦ ਦੇ ਨੇੜੇ ਇੱਕ ਹਿੰਦੂ ਮੰਦਰ ਦੇ ਮੁਰੰਮਤ ਦੇ ਕੰਮ ‘ਤੇ ਪਾਬੰਦੀ ਲਗਾ ਦਿੱਤੀ ਹੈ।

ਸ਼ੇਖ ਹਸੀਨਾ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਵਿੱਚ ਹਿੰਦੂ ਮੰਦਰਾਂ ਅਤੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੇਹਰਪੁਰ ਦੇ ਇਸਕਾਨ ਮੰਦਰ ‘ਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਭੰਨਤੋੜ ਕਰਨ ਤੋਂ ਬਾਅਦ ਮੰਦਰ ਨੂੰ ਅੱਗ ਲਗਾ ਦਿੱਤੀ ਗਈ। ਇਸ ਤੋਂ ਬਾਅਦ ਉਸੇ ਦਿਨ ਰਾਤ ਨੂੰ ਨਮਹੱਟਾ ਦੇ ਇਸਕਾਨ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਲਕਸ਼ਮੀ ਨਾਰਾਇਣ ਦੀ ਮੂਰਤੀ ਅਤੇ ਮੰਦਰ ਅੰਦਰ ਮੌਜੂਦ ਸਾਰੀਆਂ ਵਸਤੂਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਖ਼ਬਰ ਹੈ ਕਿ ਤੜਕੇ 2-3 ਵਜੇ ਦੇ ਦਰਮਿਆਨ ਸ਼ਰਾਰਤੀ ਅਨਸਰਾਂ ਨੇ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਸ਼੍ਰੀ ਸ਼੍ਰੀ ਮਹਾਭਾਗਿਆ ਲਕਸ਼ਮੀ ਨਰਾਇਣ ਮੰਦਿਰ ਨੂੰ ਅੱਗ ਲਗਾ ਦਿੱਤੀ।