Hindi English Punjabi

ਖਿਡੌਣਾ ਪਿਸਤੌਲ ਸਮੇਤ ਅੱਠ ਮਾਮਲਿਆਂ ’ਚ ਨਾਮਜ਼ਦ ਲੁਟੇਰਾ ਕਾਬੂ

27

ਅੰਮ੍ਰਿਤਸਰ, ਦਸੰਬਰ-ਲੁੱਟ–ਖੋਹ ਤੇ ਨਸ਼ਾ ਤਸਕਰੀ ਦੇ ਅੱਠ ਮਾਮਲਿਆਂ ਵਿਚ ਨਾਮਜ਼ਦ ਇਕ ਮੁਲਜ਼ਮ ਅਮਨਦੀਪ ਸਿੰਘ ਨੂੰ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ 4 ਦਸੰਬਰ ਨੂੰ ਮਜੀਠਾ ਰੋਡ ’ਤੇ ਕੱਪੜੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਖਿਡੌਣਾ ਪਿਸਤੌਲ, ਚੋਰੀ ਦਾ ਪਰਸ, ਆਧਾਰ ਕਾਰਡ, 1000 ਰੁਪਏ ਨਕਦ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਕੀਤੀ ਹੈ, ਜੋ ਕਿ ਬਾਗ ਰਾਮਾਨੰਦ ਨੇੜੇ ਸਿੰਘਣੀਆਂ ਹਸਪਤਾਲ ਦਾ ਰਹਿਣ ਵਾਲਾ ਹੈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਹ ਮਾਮਲਾ ਗੋਪਾਲ ਨਗਰ ਵਾਸੀ ਵਿਸ਼ਾਲ ਉੱਪਲ ਦੇ ਬਿਆਨਾਂ ’ਤੇ ਦਰਜ ਕੀਤਾ ਸੀ। ਵਿਸ਼ਾਲ ਦੀ ਗੋਪਾਲ ਨਗਰ ਇਲਾਕੇ ‘ਚ ਔਰਤਾਂ ਦੇ ਸੂਟ ਵੇਚਣ ਦੀ ਦੁਕਾਨ ਹੈ। ਵਾਰਦਾਤ ਦੇ ਸਮੇਂ ਮੁਜਲਮ ਦੁਕਾਨ ‘ਤੇ ਗਿਆ ਅਤੇ ਔਰਤਾਂ ਦੇ ਸੂਟ ਦਿਖਾਉਣ ਦੀ ਗੱਲ ਕਰਨ ਲੱਗਾ। ਜਦੋਂ ਵਿਸ਼ਾਲ ਨੇ ਉਸ ਨੂੰ ਸੂਟ ਦਿਖਾਇਆ ਤਾਂ ਮੁਲਜ਼ਮ ਨੇ ਉਸ ਦੀ ਜੇਬ ’ਚੋਂ ਪਿਸਤੌਲ ਕੱਢ ਕੇ ਉਸ ਦਾ ਪਰਸ ਲੁੱਟ ਲਿਆ ਅਤੇ ਫਰਾਰ ਹੋ ਗਿਆ। ਗ੍ਰਿਫਤਾਰੀ ਤੋਂ ਬਾਅਦ ਜਾਂਚ ‘ਚ ਸਾਹਮਣੇ ਆਇਆ ਕਿ ਅਮਨਦੀਪ ਸਿੰਘ ਖਿਲਾਫ ਨਸ਼ਾ ਤਸਕਰੀ, ਡਕੈਤੀ ਅਤੇ ਚੋਰੀ ਦੇ ਕੁੱਲ 8 ਮਾਮਲੇ ਦਰਜ ਹਨ। ਇਹ ਕੇਸ ਥਾਣਾ ਸਿਵਲ ਲਾਈਨ, ਥਾਣਾ ਮਕਬੂਲਪੁਰਾ, ਥਾਣਾ ਮੋਹਕਮਪੁਰਾ ਅਤੇ ਮਜੀਠਾ ਰੋਡ ਥਾਣੇ ਵਿੱਚ ਦਰਜ ਹਨ।ਖੋਹ ਤੇ ਨਸ਼ਾ ਤਸਕਰੀ ਦੇ ਅੱਠ ਮਾਮਲਿਆਂ ਵਿਚ ਨਾਮਜ਼ਦ ਇਕ ਮੁਲਜ਼ਮ ਅਮਨਦੀਪ ਸਿੰਘ ਨੂੰ ਮਜੀਠਾ ਰੋਡ ਥਾਣੇ ਦੀ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ 4 ਦਸੰਬਰ ਨੂੰ ਮਜੀਠਾ ਰੋਡ ’ਤੇ ਕੱਪੜੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਖਿਡੌਣਾ ਪਿਸਤੌਲ, ਚੋਰੀ ਦਾ ਪਰਸ, ਆਧਾਰ ਕਾਰਡ, 1000 ਰੁਪਏ ਨਕਦ ਅਤੇ ਇੱਕ ਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਅਮਨਦੀਪ ਸਿੰਘ ਵਜੋਂ ਕੀਤੀ ਹੈ, ਜੋ ਕਿ ਬਾਗ ਰਾਮਾਨੰਦ ਨੇੜੇ ਸਿੰਘਣੀਆਂ ਹਸਪਤਾਲ ਦਾ ਰਹਿਣ ਵਾਲਾ ਹੈ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇਹ ਮਾਮਲਾ ਗੋਪਾਲ ਨਗਰ ਵਾਸੀ ਵਿਸ਼ਾਲ ਉੱਪਲ ਦੇ ਬਿਆਨਾਂ ’ਤੇ ਦਰਜ ਕੀਤਾ ਸੀ। ਵਿਸ਼ਾਲ ਦੀ ਗੋਪਾਲ ਨਗਰ ਇਲਾਕੇ ‘ਚ ਔਰਤਾਂ ਦੇ ਸੂਟ ਵੇਚਣ ਦੀ ਦੁਕਾਨ ਹੈ। ਵਾਰਦਾਤ ਦੇ ਸਮੇਂ ਮੁਜਲਮ ਦੁਕਾਨ ‘ਤੇ ਗਿਆ ਅਤੇ ਔਰਤਾਂ ਦੇ ਸੂਟ ਦਿਖਾਉਣ ਦੀ ਗੱਲ ਕਰਨ ਲੱਗਾ। ਜਦੋਂ ਵਿਸ਼ਾਲ ਨੇ ਉਸ ਨੂੰ ਸੂਟ ਦਿਖਾਇਆ ਤਾਂ ਮੁਲਜ਼ਮ ਨੇ ਉਸ ਦੀ ਜੇਬ ’ਚੋਂ ਪਿਸਤੌਲ ਕੱਢ ਕੇ ਉਸ ਦਾ ਪਰਸ ਲੁੱਟ ਲਿਆ ਅਤੇ ਫਰਾਰ ਹੋ ਗਿਆ। ਗ੍ਰਿਫਤਾਰੀ ਤੋਂ ਬਾਅਦ ਜਾਂਚ ‘ਚ ਸਾਹਮਣੇ ਆਇਆ ਕਿ ਅਮਨਦੀਪ ਸਿੰਘ ਖਿਲਾਫ ਨਸ਼ਾ ਤਸਕਰੀ, ਡਕੈਤੀ ਅਤੇ ਚੋਰੀ ਦੇ ਕੁੱਲ 8 ਮਾਮਲੇ ਦਰਜ ਹਨ। ਇਹ ਕੇਸ ਥਾਣਾ ਸਿਵਲ ਲਾਈਨ, ਥਾਣਾ ਮਕਬੂਲਪੁਰਾ, ਥਾਣਾ ਮੋਹਕਮਪੁਰਾ ਅਤੇ ਮਜੀਠਾ ਰੋਡ ਥਾਣੇ ਵਿੱਚ ਦਰਜ ਹਨ।