Hindi English Punjabi

ਕਾਲਜ ਤੋਂ ਘਰ ਆਉਂਦੇ ਸਮੇਂ ਵਾਪਰ ਗਿਆ ਹਾ.ਦਸਾ, ਦੋਵਾਂ ਸਹੇਲੀਆਂ ਨੇ ਇਕੱਠਿਆਂ ਤੋੜਿਆ ਦਮ

25

ਦੋਵੇਂ ਲੜਕੀਆਂ ਸਹੇਲੀਆਂ ਸਨ ਅਤੇ ਕਾਲਜ ’ਚ ਪੜ੍ਹਦੀਆਂ ਸਨ। ਮੰਦਭਾਗੀ ਖ਼ਬਰ ਮਿਲਦਿਆਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਹਸਨਪ੍ਰੀਤ ਕੌਰ (18) ਪੁੱਤਰੀ ਗੁਰਦਿਆਲ ਸਿੰਘ ਅਤੇ ਉਸ ਦੀ ਸਹੇਲੀ ਮਨਵੀਰ ਕੌਰ (17) ਪੁੱਤਰੀ ਹਰਮੀਤ ਸਿੰਘ ਵਾਸੀ ਪਿੰਡ ਪਮਾਲ ਜੋ ਕਿ ਜੀ.ਟੀ.ਬੀ. ਕਾਲਜ ਦਾਖਾ ਵਿਖੇ ਬੀ.ਐੱਸ.ਸੀ. ਕੰਪਿਊਟਰ ਦਾ ਕੋਰਸ ਕਰਦੀਆਂ ਹਨ, ਪੜ੍ਹ ਕੇ ਕਾਲਜ ਤੋਂ ਆਪਣੇ ਪਿੰਡ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੀਆਂ ਸਨ।

 

ਉਹ ਪਿੰਡ ਭਨੋਹੜ ਨੇੜੇ ਕਰੀਬ 2.30 ਵਜੇ ਪੁੱਜੀਆਂ ਤਾਂ ਮਗਰੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਉਨ੍ਹਾਂ ’ਚ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਦੋਵੇਂ ਲੜਕੀਆਂ ਉੱਛਲ ਕੇ ਦੂਰ ਜਾ ਡਿੱਗੀਆਂ ਅਤੇ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ।

ਦੁਰਘਟਨਾਂ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਲੜਕੀਆਂ ਨੂੰ ਲੁਧਿਆਣਾ ਡੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦੀਆਂ ਹੋਈਆਂ ਦਮ ਤੋੜ ਗਈਆਂ। ਥਾਣਾ ਦਾਖਾ ਦੀ ਸਬ-ਇੰਸਪੈਕਟਰ ਕਿਰਨਦੀਪ ਕੌਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਨੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਹੈ ਕਾਲਜ ਤੋਂ ਘਰ ਆਉਂਦੇ ਸਮੇਂ ਵਾਪਰ ਗਿਆ ਹਾ.ਦਸਾ, ਦੋਵਾਂ ਸਹੇਲੀਆਂ ਨੇ ਇਕੱਠਿਆਂ ਤੋੜਿਆ ਦਮ