Hindi English Punjabi

ਅਟਲ ਜੀ ਨੇ ਰਾਜਨੀਤੀ ਵਿੱਚ ਨਿਸ਼ਠਾ ਹਿੰਮਤ, ਇਮਾਨਦਾਰੀ ਦੀ ਲੰਮੀ ਲਾਈਨ ਖਿੱਚੀ ਹੈ : ਖੋਜੇਵਾਲ

21

ਭਾਜਪਾ ਮੈਂਬਰਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਯਾਦ

ਵਿਰਾਸਤ ਸ਼ਹਿਰ ਵਿਖੇ ਭਾਜਪਾ ਆਗੂਆਂ ਨੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਤੇ ਉਨ੍ਹਾਂਦੀ ਦੀ ਤਸਵੀਰ ਤੇ ਫੁੱਲ ਮਾਲਵਾ ਭੇਂਟ ਕਰਕੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਸਮੇਤ ਭਾਜਪਾ ਆਗੂਆਂ ਨੇ ਅਟਲ ਜੀ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਵਰਕਰਾਂ ਨੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕੰਮ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ।ਖੋਜੇਵਾਲ ਨੇ ਕਿਹਾ ਕਿ ਅੱਜ 25 ਦਸੰਬਰ ਨੂੰ ਅਟਲ ਬਿਹਾਰੀ ਵਾਜਪਾਈ ਦੀ 100ਵੀਂ ਜਯੰਤੀ ਨੂੰ ਸੁਸ਼ਾਸਨ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।ਅੱਜ ਦੇ ਦਿਨ ਅਸੀਂ ਇੱਕ ਅਜਿਹੇ ਵਿਅਕਤੀ ਨੂੰ ਯਾਦ ਕਰ ਰਹੇ ਹਾਂ,ਜਿਨ੍ਹਾਂ ਦਾ ਦੇਸ਼ ਦੇ ਵਿਕਾਸ ਵਿੱਚ ਬੇਮਿਸਾਲ ਯੋਗਦਾਨ ਹੈ। ਉਨ੍ਹਾਂਨੇ ਕਿਹਾ ਪੋਖਰਣ ਪਰਮਾਣੂ ਪ੍ਰੀਖਣ ਰਾਹੀਂ ਦੇਸ਼ ਨੂੰ ਮਹਾਂਸ਼ਕਤੀ ਬਣਾਉਣ ਵਾਲੇ ਅਤੇ ਕਾਰਗਿਲ ਯੁੱਧ ਵਿੱਚ ਪਾਕਿਸਤਾਨ ਨੂੰ ਹਰਾਉਣ ਵਾਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ।ਖੋਜੇਵਾਲ ਨੇ ਕਿਹਾ ਕਿ ਅਟਲ ਜੀ ਇੱਕ ਮਜ਼ਬੂਤ ਬੁਲਾਰੇ ਅਤੇ ਕੁਸ਼ਲ ਪ੍ਰਸ਼ਾਸਕ ਸਨ।ਇਹੀ ਕਾਰਨ ਸੀ ਕਿ ਵਿਰੋਧੀ ਧਿਰ ਵੀ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਦੇ ਗੁਣਾਂ ਨੂੰ ਸਵੀਕਾਰ ਕਰਦੇ ਸਨ ।ਤਿੰਨ ਵਾਰ ਉਨ੍ਹਾਂ ਨੇ ਦੇਸ਼ ਦੀ ਅਗਵਾਈ ਕੀਤੀ ਅਤੇ ਹਰ ਵਾਰ ਉਨ੍ਹਾਂ ਨੇ ਨਵੇਂ ਰਿਕਾਰਡ ਬਣਾਏ। ਖੋਜੇਵਾਲ ਨੇ ਕਿਹਾ ਕਿ ਅਟਲ ਜੀ ਰਾਜਨੀਤੀ ਦੇ ਪਿਤਾਮਾਹ ਸਨ।ਖੋਜੇਵਾਲ ਨੇ ਕਿਹਾ ਕਿ ਅਟਲ ਜੀ ਨੇ ਰਾਜਨੀਤੀ ਵਿੱਚ ਨਿਸ਼ਠਾ,ਹਿੰਮਤ ਅਤੇ ਇਮਾਨਦਾਰੀ ਦੀ ਇੱਕ ਲੰਬੀ ਲਕੀਰ ਖਿੱਚੀ ਹੈ।ਉਨ੍ਹਾਂ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ।ਉਹ ਸਾਡੀਆਂ ਯਾਦ ਵਿੱਚ ਹਮੇਸ਼ਾ ਅਮਰ ਰਹਿਣਗੇ।ਉਨ੍ਹਾਂਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤਾਂ ਲਈ ਕੰਮ ਕੀਤਾ ਸੀ।ਇਹੀ ਕਾਰਨ ਸੀ ਕਿ ਉਹ ਸਾਰੀਆਂ ਪਾਰਟੀਆਂ ਵਿੱਚ ਹਰਮਨ ਪਿਆਰੇ ਬਣੇ ਰਹੇ ਉਨ੍ਹਾਂ ਕਿਹਾ ਕਿ ਅਟਲ ਜੀ ਅਜਿਹੇ ਨੇਤਾ ਸਨ,ਜਿਨ੍ਹਾਂ ਤੇ ਵਿਰੋਧੀ ਧਿਰ ਨੂੰ ਵੀ ਪੂਰਾ ਭਰੋਸਾ ਸੀ।

ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਜਦੋਂ ਵੀ ਸਰਕਾਰਾਂ ਨੂੰ ਸੰਕਟ ਆਇਆ ਤਾਂ ਉਨ੍ਹਾਂ ਤੋਂ ਸਲਾਹ ਜਰੂਰ ਲਈ ਗਈ। ਵਿਦੇਸ਼ੀ ਮਾਮਲਿਆਂ ਦੇ ਤਾਂ ਉਹ ਮਾਹਿਰ ਸਨ।ਇਸ ਮੌਕੇ ਰੋਸ਼ਨ ਲਾਲ ਸੱਭਰਵਾਲ, ਕਮਲ ਪ੍ਰਭਾਕਰ,ਯਾਦਵਿੰਦਰ ਪਾਸੀ, ਵਰਿੰਦਰ ਸ਼ਰਮਾ,ਅਸ਼ੀਸ਼ ਕੁਮਾਰ, ਸੁਖਵਿੰਦਰ ਸਿੰਘ,ਦਲਜੀਤ ਸਿੰਘ,ਮਨੋਜ ਕੁਮਾਰ,ਸੰਨੀ ਬੈਂਸ,ਨਿਤਿਨ ਕੁਮਾਰ,ਰਾਜ ਕੁਮਾਰ,ਰਾਜਨ ਕੁਮਾਰ,ਸੁਸ਼ੀਲ ਭੱਲਾ, ਜਗਨਨਾਥ ਮਿਸ਼ਰਾ ਆਦਿ ਹਾਜ਼ਰ ਸਨ।