Hindi English Punjabi

Google Maps ‘ਚ ਹੋਣ ਜਾ ਰਹੇ ਨੇ ਵੱਡੇ ਬਦਲਾਅ, ਹੁਣ ਮੁਫਤ ‘ਚ ਮਿਲਣਗੀਆਂ ਇਹ ਸੇਵਾਵਾਂ

19

ਹੁਣ ਭਾਰਤੀ ਡਿਵੈਲਪਰ ਰੂਟਸ, ਪਲੇਸ ਅਤੇ ਐਨਵਾਇਰਮੈਂਟ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API) ਅਤੇ ਸਾਫਟਵੇਅਰ ਡਿਵੈਲਪਮੈਂਟ ਕਿੱਟ (SDK) ਆਦਿ ਦੀ ਮੁਫਤ ਵਰਤੋਂ ਕਰ ਸਕਣਗੇ। ਇਹ ਸੇਵਾ 1 ਮਾਰਚ, 2025 ਤੋਂ ਉਪਲਬਧ ਹੋਵੇਗੀ।

ਨਵੀਂ ਦਿੱਲੀ- ਗਲੋਬਲ ਟੈਕ ਦਿੱਗਜ ਗੂਗਲ (Google) ਪ੍ਰਸਿੱਧ ਨੇਵੀਗੇਸ਼ਨ ਐਪ ਗੂਗਲ ਮੈਪਸ (Google Maps) ਲਈ ਵੱਡੀਆਂ ਤਿਆਰੀਆਂ ਕਰ ਰਿਹਾ ਹੈ। ਗੂਗਲ ਨੇ ਭਾਰਤੀ ਡਿਵੈਲਪਰਾਂ ਨੂੰ ਆਪਣੇ ਮੈਪਸ ਪਲੇਟਫਾਰਮ ਤੋਂ ਹੋਰ ਸਹੂਲਤਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਹੁਣ ਭਾਰਤੀ ਡਿਵੈਲਪਰ ਰੂਟਸ, ਪਲੇਸ ਅਤੇ ਐਨਵਾਇਰਮੈਂਟ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API) ਅਤੇ ਸਾਫਟਵੇਅਰ ਡਿਵੈਲਪਮੈਂਟ ਕਿੱਟ (SDK) ਆਦਿ ਦੀ ਮੁਫਤ ਵਰਤੋਂ ਕਰ ਸਕਣਗੇ। ਇਹ ਸੇਵਾ 1 ਮਾਰਚ, 2025 ਤੋਂ ਉਪਲਬਧ ਹੋਵੇਗੀ।

1 ਮਾਰਚ, 2025 ਤੋਂ ਡਿਵੈਲਪਰਾਂ ਨੂੰ ਇੱਕ ਮਹੀਨਾਵਾਰ ਲਿਮਿਟ ਤੱਕ ਮੈਪਸ, ਰੂਟਸ, ਸਥਾਨ ਅਤੇ ਵਾਤਾਵਰਣ ਉਤਪਾਦਾਂ ਤੱਕ ਮੁਫਤ ਵਿੱਚ ਪਹੁੰਚ ਮਿਲੇਗੀ। ਇਹ ਉਹਨਾਂ ਨੂੰ ਵੱਖ-ਵੱਖ ਉਤਪਾਦਾਂ ਜਿਵੇਂ ਕਿ ਨੇੜਤਾ ਅਤੇ ਗਤੀਸ਼ੀਲ ਸਟ੍ਰੀਟ ਵਿਊ ਨੂੰ ਬਿਨਾਂ ਕਿਸੇ ਅਗਾਊਂ ਲਾਗਤ ਦੇ ਆਸਾਨੀ ਨਾਲ ਜੋੜਨ ਦੀ ਇਜਾਜ਼ਤ ਦੇਵੇਗਾ।

$6,800 ਤੱਕ ਦੀਆਂ ਮੁਫਤ ਸੇਵਾਵਾਂ ਦੀ ਵਰਤੋਂ
ਗੂਗਲ ਮੈਪਸ ਪਲੇਟਫਾਰਮ ਲਈ ਉਤਪਾਦ ਪ੍ਰਬੰਧਨ ਦੀ ਸੀਨੀਅਰ ਡਾਇਰੈਕਟਰ ਟੀਨਾ ਵੇਯੈਂਡ, ਨੇ ਕਿਹਾ ਕਿ “ਭਾਰਤ ਵਿੱਚ, ਇਸਦਾ ਮਤਲਬ ਹੈ ਕਿ ਅਸੀਂ ਅੱਜ ਜੋ $200 ਮਾਸਿਕ ਕ੍ਰੈਡਿਟ ਪ੍ਰਦਾਨ ਕਰਦੇ ਹਾਂ, ਡਿਵੈਲਪਰ ਜਲਦੀ ਹੀ ਪ੍ਰਤੀ ਮਹੀਨਾ $6,800 ਤੱਕ ਦੀਆਂ ਮੁਫਤ ਸੇਵਾਵਾਂ ਵਰਤਣ ਦੇ ਯੋਗ ਹੋਵੋਗੇ।”

70 ਲੱਖ ਕਿਲੋਮੀਟਰ ਤੋਂ ਵੱਧ ਸੜਕਾਂ ਦੀ ਕਵਰੇਜ
ਗੂਗਲ ਮੈਪਸ ਪਲੇਟਫਾਰਮ ਦੀ ਵਰਤੋਂ ਭਾਰਤ ਵਿੱਚ ਡਿਲੀਵਰੀ ਤੋਂ ਲੈ ਕੇ ਯਾਤਰਾ ਐਪਸ ਬਣਾਉਣ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ। ਵੇਯੈਂਡ ਨੇ ਕਿਹਾ “ਭਾਰਤ ਵਿੱਚ ਸਾਡੀ ਕਵਰੇਜ 7 ਮਿਲੀਅਨ ਕਿਲੋਮੀਟਰ ਤੋਂ ਵੱਧ ਸੜਕਾਂ, 300 ਮਿਲੀਅਨ ਇਮਾਰਤਾਂ ਅਤੇ 35 ਮਿਲੀਅਨ ਕਾਰੋਬਾਰਾਂ ਅਤੇ ਸਥਾਨਾਂ ਤੱਕ ਫੈਲੀ ਹੋਈ ਹੈ।”

ਭਾਰਤ ਵਿੱਚ Specific ਪ੍ਰਾਈਸਿੰਗ ਦੀ ਸ਼ੁਰੂਆਤ
ਤਕਨੀਕੀ ਦਿੱਗਜ ਵੱਲੋਂ ਇਹ ਕਿਹਾ ਗਿਆ ਸੀ ਕਿ ਗੂਗਲ ਮੈਪਸ ਪਲੇਟਫਾਰਮ ਨੇ ਹਾਲ ਹੀ ਵਿੱਚ ਭਾਰਤ ਵਿੱਚ ਖਾਸ ਪ੍ਰਾਈਸਿੰਗ ਦੀ ਸ਼ੁਰੂ ਕੀਤੀ ਹੈ। ਇਸ ਵਿੱਚ ਜ਼ਿਆਦਾਤਰ APIs ‘ਤੇ 70 ਪ੍ਰਤੀਸ਼ਤ ਤੱਕ ਘੱਟ ਕੀਮਤ ਅਤੇ ਡਿਜੀਟਲ ਕਾਮਰਸ ਲਈ ਓਪਨ ਨੈੱਟਵਰਕ (ONDC) ਦੇ ਨਾਲ ਸਹਿਯੋਗ ਸ਼ਾਮਲ ਹੈ, ਜੋ ਚੋਣਵੇਂ Google ਨਕਸ਼ੇ ਪਲੇਟਫਾਰਮ API ‘ਤੇ 90 ਪ੍ਰਤੀਸ਼ਤ ਤੱਕ ਦੀ ਛੋਟ ਦੇ ਨਾਲ ਡਿਵੈਲਪਰਾਂ ਨੂੰ ਪ੍ਰਦਾਨ ਕਰਦਾ ਹੈ।