ਫਰੀਦਕੋਟ, 8 ਜਨਵਰੀ ( ): Fact Recorder
17 ਜਨਵਰੀ ਤੱਕ ਕਰਵਾਈ ਜਾ ਸਕਦੀ ਹੈ“ਪੰਜਾਬ ਇਲੈਕਸ਼ਨ ਕੁਈਜ਼-2025” ਪ੍ਰਤੀਯੋਗਤਾ ਲਈ ਰਜਿਸਟਰੇਸ਼ਨ
ਵੱਧ ਤੋਂ ਵੱਧ ਵੋਟਰਾਂ ਨੂੰ ਹਿੱਸਾ ਲੈਣ ਦੀ ਅਪੀਲ
ਰਾਜ ਪੱਧਰੀ ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਨੂੰ ਮਨਾਇਆ ਜਾਵੇਗਾ । ਜਿਸ ਤੋਂ ਪਹਿਲਾਂ ਰਾਸ਼ਟਰੀ ਪੱਧਰ ਤੇ “ਪੰਜਾਬ ਇਲੈਕਸ਼ਨ ਕੁਈਜ਼-2025” ਦੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਤੀਯੋਗਤਾ ਦੋ ਭਾਗਾਂ ਆਨਲਾਈਨ ਅਤੇ ਆਫ਼ਲਾਈਨ ਮੋਡ ਵਿੱਚ ਹੋਵੇਗੀ। ਪਹਿਲਾਂ ਸ਼ੁਰੂਆਤੀ ਰਾਊਂਡ ਆਨਲਾਈਨ ਮਾਧਿਅਮ ਰਾਹੀਂ ਹੋਵੇਗਾ, ਜਿਸ ਵਿੱਚ ਜ਼ਿਲ੍ਹਾ ਪੱਧਰੀ ਵਿਜੇਤਾ ਚੁਣਿਆ ਜਾਵੇਗਾ। ਇਸ ਉਪਰੰਤ ਦੂਜਾ ਅਤੇ ਫਾਈਨਲ ਰਾਊਂਡ ਆਫਲਾਈਨ ਮਾਧਿਅਮ ਰਾਹੀਂ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ 17 ਜਨਵਰੀ 2025 ਤੱਕ ਕਾਰਵਾਈ ਜਾ ਸਕਦੀ ਹੈ। ਆਨਲਾਈਨ ਸ਼ੁਰੂਆਤੀ ਰਾਊਂਡ ਮੁਕਾਬਲਾ 19 ਜਨਵਰੀ 2025 ਅਤੇ ਰਾਜ ਪੱਧਰੀ ਆਫਲਾਈਨ ਰਾਊਂਡ ਮੁਕਾਬਲਾ 24 ਜਨਵਰੀ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਉਮੀਦਵਾਰਾਂ ਵਿੱਚੋਂ 3 ਵਿਜੇਤਾ ਘੋਸ਼ਿਤ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਰਾਸ਼ਟਰੀ ਵੋਟਰ ਦਿਵਸ ਸੰਬੰਧੀ 25 ਜਨਵਰੀ, 2025 ਨੂੰ ਇਨਾਮ ਵੰਡੇ ਜਾਣਗੇ। ਉਨ੍ਹਾਂ ਨੇ ਵੱਧ ਤੋਂ ਵੱਧ ਵੋਟਰਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਰਜਿਸਟਰੇਸ਼ਨ ਕਰਾਉਣ ਲਈ ਸਾਈਟ :https://punjab.indiastatquiz.com/ ਤੇ ਜਾ ਕੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।
