ਸੇਵਾ ਕੇਂਦਰ ‘ਚ ਅਸਲਾ-ਮੁਕਤ ਖੇਤਰ, ਈ-ਸ਼੍ਰਮ,ਅਸਟਾਮ ਲਾਇਸੈਸ,ਨਾਮ ਦੀਆਂ ਨਵੀਆਂ ਸੇਵਾਵਾਂ ਹੋਈਆਂ ਸ਼ੁਰੂ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ਤੱਕ ਪੁਹੰਚ ਬਣਾਉਣ ਦੀ ਕੀਤੀ ਅਪੀਲ

ਮਾਲੇਰਕੋਟਲਾ 14 ਜਨਵਰੀ : Fact Recorder

ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਗਰਿਕਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 09 ਸੇਵਾ ਕੇਂਦਰ ਕਾਰਜਸ਼ੀਲ ਹਨ, ਜਿਨ੍ਹਾਂ ਤੋਂ ਜ਼ਿਲ੍ਹੇ ਦੇ ਆਮ ਲੋਕ ਵੱਖ ਵੱਖ ਸੇਵਾਵਾਂ ਦਾ ਲਾਭ ਇੱਕੋ ਛੱਤ ਥੱਲੇ ਉਠਾ ਰਹੇ ਹਨ । ਉਨ੍ਹਾਂ ਹੋਰ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ ਨਾਗਰਿਕਾਂ ਦੀ ਸੁਵਿਧਾਵਾਂ ਵਿੱਚ ਇਜਾਫਾ ਕਰਦਿਆ ਸੇਵਾ ਕੇਂਦਰਾਂ ਰਾਹੀਂ ਅਸਲਾ-ਮੁਕਤ ਖੇਤਰ, ਈ-ਸ਼੍ਰਮ,ਅਸਟਾਮ ਲਾਇਸੈਂਸ ਨਾਮ ਦੀਆਂ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਹੁਣ ਇਨ੍ਹਾਂ ਸੇਵਾਵਾਂ ਦੇ ਸੁ਼ਰੂ ਹੋਣ ਨਾਲ ਜ਼ਿਲ੍ਹੇ ਦੇ ਲੋਕ ਕਰੀਬ 440 ਸੇਵਾਵਾਂ ਦਾ ਲਾਭ ਲੈ ਸਕਣਗੇ।

ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਅਸਲਾ-ਮੁਕਤ ਖੇਤਰ ਨਾਂ ਦੀ ਇਸ ਸੇਵਾ ਰਾਹੀਂ ਨਿਰਧਾਰਤ ਖੇਤਰਾਂ (ਪੂਜਾ ਸਥਾਨ, ਮੈਰਿਜ ਪੈਲੇਸ, ਹੋਟਲ, ਗੈਸਟ ਹਾਊਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਅਤੇ ਹੋਰ) ਸਥਾਨਾਂ ਨੂੰ ਅਸਲਾ-ਮੁਕਤ ਖੇਤਰ ਘੋਸ਼ਿਤ ਕਰਵਾਉਣ ਲਈ ਸੇਵਾ ਕੇਂਦਰਾਂ ਰਾਹੀਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ।

ਸੇਵਾ ਈ-ਸ਼੍ਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਕੇਂਦਰ ਵਿੱਚ ਹੁਣ ਈ-ਸ਼੍ਰਮ ਸੇਵਾ ਚੱਲ ਰਹੀ ਹੈ, ਜਿਸ ਵਿੱਚ ਵਿਅਕਤੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ। ਇਸ ਸਰਵਿਸ ਨੂੰ ਕੋਈ ਵੀ ਵਿਅਕਤੀ ਅਪਲਾਈ ਕਰਵਾ ਸਕਦਾ ਹੈ, ਪਰ ਇਸ ਸਰਵਿਸ ਲਈ ਬਿਨੈਕਾਰ ਦਾ ਕਿਸੇ ਵੀ ਤਰ੍ਹਾਂ ਦਾ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਫੰਡ ਨਾਂ ਕਟਦਾ ਹੋਵੇ।

ਡਿਪਟੀ ਕਮਿਸ਼ਨਰ ਨੇ ਸੇਵਾਵਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਵਾਂ ਅਸਟਾਮ ਲਾਇਸੈਸ ਜਾਂ ਲਾਇਸੈਸ ਨਵਿਆਉਂਣ ਲਈ ਸੇਵਾ ਕੇਂਦਰ ਤੇ ਪੁਹੰਚ ਬਣਾਈ ਜਾ ਸਕਦੀ ਹੈ।