ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਸੁਰੂ, ਸੱਭਿਆਚਾਰ ਪੇਸ਼ਕਾਰੀਆਂ ਦੀ ਹੋਈ ਚੋਣ

ਸ੍ਰੀ ਅਨੰਦਪੁਰ ਸਾਹਿਬ 15 ਜਨਵਰੀ (): Fact Recorder

ਗਣਤੰਤਰ ਦਿਵਸ ਸਮਾਰੋਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਚਰਨ ਗੰਗਾ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਸੁਰੂ ਹੋ ਗਈਆਂ ਹਨ।

ਗਣਤੰਤਰ ਦਿਵਸ ਸਮਾਰੋਹ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਚੋਣ ਕੀਤੀ ਗਈ। ਜਸਪ੍ਰੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਰਾਸ਼ਟਰੀ ਝੰਡਾ ਲਹਿਰਾਉਣਗੇ। ਮਾਰਚ ਪਾਸਟ, ਪਰੇਡ, ਪੀ.ਟੀ.ਸ਼ੋਅ ਲਈ ਵੱਖ ਵੱਖ ਸਕੂਲਾਂ/ਕਾਲਜ ਦੇ ਵਿਦਿਆਰਥੀ ਰਿਹਸਲ ਕਰ ਰਹੇ ਹਨ। ਅੱਜ ਚਰਨ ਗੰਗਾ ਸਟੇਡੀਅਮ ਵਿੱਚ ਸਕੂਲਾਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆ। ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਅਤੇ ਐਸ.ਜੀ.ਐਸ.ਖਾਲਸਾ ਸੀਨੀ.ਸੈਕੰ.ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਤੇ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰ.ਸੁਖਪਾਲ ਕੌਰ ਵਾਲੀਆ, ਸੀਮਾ ਜੱਸਲ, ਅਜੇ ਬੈਂਸ ਆਦਿ ਹਾਜ਼ਰ ਸਨ। ਸਮਾਰੋਹ ਦੀ ਰਿਹਸਲ 22,23 ਜਨਵਰੀ ਨੂੰ ਅਤੇ ਫੁੱਲ ਡਰੈਸ ਰਿਹਸਲ 24 ਜਨਵਰੀ ਨੂੰ ਹੋਵੇਗੀ। ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਇਸੇ ਸਥਾਨ ਤੇ ਮਨਾਇਆ ਜਾਵੇਗਾ। ਇਸ ਦੇ ਲਈ ਵੱਖ ਵੱਖ ਵਿਭਾਗਾਂ ਵੱਲੋਂ ਵੀ ਤਿਆਰੀਆਂ ਕੀਤੀਆ ਜਾ ਰਹੀਆਂ ਹਨ।