ਸਰਪੰਚਾਂ ਤੇ ਗ੍ਰਾਮ ਸਕੱਤਰਾਂ ਲਈ ਮੋਗਾ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਮੋਗਾ 21 ਜਨਵਰੀ: Fact Recorder
ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਮਹੱਤਤਾ, ਸਰੋਤ ਪ੍ਰਵਾਹ, ਪਿੰਡ ਦੀ ਆਮਦਨ-ਖਰਚ ਦੀ ਬਣਤਰ  ਬਾਰੇ ਦਿੱਤੀ ਜਾਣਕਾਰੀ

ਸੂਬਾਈ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਸੰਸਥਾਨ ਅਤੇ ਪੀਰਾਮਲ ਫਾਊਂਡੇਸ਼ਨ ਮੋਗਾ ਦੇ ਸਾਂਝੇ ਉਪਰਾਲੇ ਤਹਿਤ ਸਰਪੰਚਾਂ ਅਤੇ ਗ੍ਰਾਮ ਸਕੱਤਰਾਂ ਲਈ ਮੋਗਾ ਜ਼ਿਲ੍ਹੇ ਵਿੱਚ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਵਰਕਸ਼ਾਪ ਦੀ ਅਗਵਾਈ ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ (ਐਨ.ਆਈ.ਆਰ.ਡੀ.ਪੀ.ਆਰ.) ਦੇ ਸੀਨੀਅਰ ਸਲਾਹਕਾਰ ਪੰਥਦੀਪ ਸਿੰਘ ਨੇ ਕੀਤੀ। ਵਰਕਸ਼ਾਪ ਵਿੱਚ ਮੋਗਾ ਜ਼ਿਲ੍ਹੇ ਦੇ 40 ਸਰਪੰਚ ਅਤੇ 25 ਸਕੱਤਰ ਹਾਜ਼ਰ ਸਨ।

ਵਰਕਸ਼ਾਪ ਦੌਰਾਨ ਪੰਥਦੀਪ ਸਿੰਘ ਨੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.) ਦੀ ਮਹੱਤਤਾ, ਸਰੋਤ ਪ੍ਰਵਾਹ, ਪਿੰਡ ਦੀ ਆਮਦਨ-ਖਰਚ ਦੀ ਬਣਤਰ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਵਰਕਸ਼ਾਪ ਦਾ ਉਦਘਾਟਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਨਿਹਾਲ ਸਿੰਘ ਵਾਲਾ ਰੁਪਿੰਦਰ ਕੌਰ ਨੇ ਕੀਤਾ। ਉਨ੍ਹਾਂ ਜੀ.ਪੀ.ਡੀ.ਪੀ. ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਪੰਥਦੀਪ ਸਿੰਘ ਦਾ ਸਵਾਗਤ ਕੀਤਾ। ਸੀਨੀਅਰ ਮੈਡੀਕਲ ਅਫਸਰ ਡਾ.ਸੰਜੇ ਪਵਾਰ ਨੇ ਸਿਹਤ ਸੇਵਾਵਾਂ ਰਾਹੀਂ ਪਿੰਡਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ।

ਵਰਕਸ਼ਾਪ ਦੇ ਅੰਤ ਵਿੱਚ ਬੀਡੀਪੀਓ ਰੁਪਿੰਦਰ ਕੌਰ ਪਰਵਿੰਦਰ ਸਿੰਘ ਸੁਪਰਡੈਂਟ ਨੇ ਪੰਥਦੀਪ ਸਿੰਘ ਅਤੇ ਪੀਰਾਮਲ ਫਾਊਂਡੇਸ਼ਨ ਦੀ ਟੀਮ ਨੂੰ ਸਨਮਾਨਿਤ ਕੀਤਾ ਜੋ ਮਾਡਲ ਜੀਪੀਡੀਪੀ ਦੇ ਵਿਕਾਸ ਲਈ ਕੰਮ ਕਰ ਰਹੇ ਹਨ।

ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ (ਡੀਪੀਐਮ) ਨੀਰਜ ਸਿੰਗਲਾ, ਜੂਨੀਅਰ ਇੰਜਨੀਅਰ ਰਾਜੇਸ਼, ਜ਼ਿਲ੍ਹਾ ਵਿਕਾਸ ਫੈਲੋ (ਡੀਡੀਐਫ) ਅਨੁਰਾਗ, ਐਸਪੀਰੇਸ਼ਨਲ ਬਲਾਕ ਫੈਲੋ (ਏਬੀਐਫ) ਗੁਰਜੀਤ, ਪ੍ਰੋਗਰਾਮ ਲੀਡ ਵਿਕਾਸ ਅਤੇ ਨੇਹਾ, ਗਾਂਧੀ ਫੈਲੋ ਰਿਸ਼ਵ, ਛਗਨ, ਸਾਕਸ਼ੀ, ਕਰੁਣਾ ਫੈਲੋ ਹਾਜ਼ਰ ਸਨ। ਸਿਮਤਾ ਅਤੇ ਵੀਰਪਾਲ ਮੌਜੂਦ ਰਹੇ।