Hindi English Punjabi

ਜੀ ਐਸ ਟੀ ਵਿਭਾਗ ਵੱਲੋਂ ਰਜਿਸਟਰੇਸ਼ਨ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ

ਸ੍ਰੀ ਮੁਕਤਸਰ ਸਾਹਿਬ 29 ਜਨਵਰੀ: Fact Recorder

ਵਿੱਤ ਕਮਿਸ਼ਨਰ (ਕਰ) ਸ਼੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਨਰਿੰਦਰ ਕੁਮਾਰ ਅਗਵਾਈ ਹੇਠ ਵਪਾਰ ਮੰਡਲ, ਸ਼੍ਰੀ ਮੁਕਤਸਰ ਸਾਹਿਬ ਤੇ ਹੋਰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੇ ਮੈਬਰਾਂ ਨਾਲ ਮੀਟਿੰਗ ਹੋਈ ।
ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਵਿੱਤ ਕਮਿਸ਼ਨਰ (ਕਰ) ਸ਼੍ਰੀ ਕ੍ਰਿਸ਼ਨ ਕੁਮਾਰ ਦੀਆ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਰਜਿਟਰੇਸ਼ਨ ਸਰਵੇ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਚੱਲ ਰਿਹਾ ਹੈ, ਜਿਸ ਦੌਰਾਨ ਜੀ ਐਸ ਟੀ ਐਕਟ ਦੀਆਂ ਧਾਰਾਵਾਂ ਅਨੁਸਾਰ ਯੋਗ ਪਾਏ ਜਾਣ ਵਾਲੇ ਅਣਰਜਿਸਟਰਡ ਡੀਲਰਾਂ ਨੂੰ ਜੀ ਐਸ ਟੀ ਐਕਟ ਅਧੀਨ ਰਜਿਸਟਰ ਕੀਤਾ ਜਾਣਾ ਹੈ।
ਇਹ ਸਰਵੇ 10 ਫਰਵਰੀ 2025 ਤੱਕ ਕੀਤਾ ਜਾਣਾ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਸਰਵਿਸ ਸੈਕਟਰ ਅਧੀਨ ਰਜਿਸਟਰਡ ਡੀਲਰਾਂ ਦੀ ਗਿਣਤੀ ਵਧਾ ਕੇ ਸਰਕਾਰੀ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਉਹਨਾਂ ਵਪਾਰ ਮੰਡਲ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਵੱਲੋਂ ਆਪਣੇ ਸਾਰੇ ਅਣਰਜਿਸਟਰਡ ਮੈਬਰਾਂ ਨੂੰ ਜੀ ਐਸ ਟੀ ਐਕਟ ਅਧੀਨ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਟੈਕਸ ਮਾਲੀਆ ਵਧਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਵਪਾਰ ਮੰਡਲ ਵੱਲੋਂ ਸ੍ਰੀ ਇੰਦਰਜੀਤ ਬਾਂਸਲ, ਪ੍ਰਧਾਨ, ਦੇਸ ਰਾਜ ਤਨੇਜਾ-ਜਨਰਲ ਸਕੱਤਰ, ਸ੍ਰੀ ਬਲਦੇਵ ਸਿੰਘ ਪ੍ਰਧਾਨ ਸਵਰਨਕਾਰ ਸੰਘ, ਸ੍ਰੀ ਬਲਵੀਰ ਸਿੰਘ ਕੱਪੜਾ ਯੂਨੀਅਨ, ਪ੍ਰਵੀਨ ਕੁਮਾਰ-ਪ੍ਰਧਾਨ ਰੇਡੀਮੈਡ ਗਾਰਮੈਂਟਸ, ਬ੍ਰਿਜ ਭੂਸ਼ਣ ਪ੍ਰਧਾਨ ਜਨਰਲ ਮਰਚੈਂਟ, ਅਸ਼ਵਨੀ ਗਿਰਧਰ ਚੇਅਰਮੈਨ, ਰਾਜੀਵ ਕੁਮਾਰ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਮੁਨੀਸ਼ ਅਗਰਵਾਲ ਪ੍ਰਧਾਨ ਬਰਤਨ ਵਿਕਰੇਤਾ ਐਸੋਸੀਏਸ਼ਨ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਸ੍ਰੀ ਮਨਜਿੰਦਰ ਸਿੰਘ, ਰਾਜ ਕਰ ਅਫ਼ਸਰ, ਸ੍ਰੀ ਗੁਰਿੰਦਰਜੀਤ ਸਿੰਘ, ਰਾਜ ਕਰ ਅਫ਼ਸਰ, ਸ੍ਰੀ ਰਵਿੰਦਰ ਕੁਮਾਰ, ਕਰ ਨਿਰੀਖਕ, ਸ੍ਰੀ ਮੁਨੀਸ਼ ਕੁਮਾਰ, ਕਰ ਨਿਰੀਖਕ ਮੀਟਿੰਗ ਵਿੱਚ ਮੌਜੂਦ ਰਹੇ।