ਫਰੀਦਕੋਟ 28 ਜਨਵਰੀ 2025(): Fact Recorder
ਅਧਿਕਾਰੀਆਂ ਨੂੰ ਕੰਮ ਇਕ ਮਹੀਨੇ ਅੰਦਰ ਪੂਰਾ ਕਰਨ ਦੇ ਨਿਰਦੇਸ਼
ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਨਗਰ ਕੌਂਸਲ ਫਰੀਦਕੋਟ ਅਧੀਨ ਇਲਾਕਿਆਂ ਸਵਰਨ ਸਿਨੇਮਾਂ ਦੀ ਬੈਕ ਸਾਈਡ ਅਤੇ ਤਲਵੰਡੀ ਚੌਂਕ ਕੋਤਵਾਲੀ ਰੋਡ ਦੇ ਇੰਟਰਲਾਕ ਸੜਕ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਹ ਪ੍ਰੋਜੈਕਟ ਤੇ 2 ਕਰੋੜ ਰੁਪਏ ਦੀ ਰਾਸ਼ੀ ਖਰਚ ਆਵੇਗੀ ਇਹ ਜਾਣਕਾਰੀ ਇਹ ਜਾਣਕਾਰੀ ਫਰੀਦਕੋਟ ਦੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਉਪਰੰਤ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਦੱਸਿਆ ਕਿ ਇਹ ਸੜਕਾਂ ਇੰਟਰਲਾਕ ਸੜਕਾਂ ਹੋਣਗੀਆਂ ਅਤੇ ਇਹਨਾਂ ਦੀ ਪੰਜ ਸਾਲਾਂ ਮੈਨਟੀਨੈਂਸ ਦਾ ਕੰਮ ਵੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਸੜਕਾਂ ਦੇ ਨਿਰਮਾਣ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਹੇਠਾਂ ਗੈਸ ਪਾਈਪਾਂ ਅਤੇ 20 ਫੁੱਟ ਥੱਲੇ ਸੀਵਰੇਜ ਪਾਇਪਾਂ ਵੀ ਪਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਗਰਾਉਂਡ ਵਾਲੀ ਸੜਕ ਦੀ ਉਸਾਰੀ ਤੋਂ ਇਲਾਵਾ ਸਾਈਕਲ ਸੈਰਗਾਹ ਦਾ ਕੰਮ ਵੀ ਜੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੁਝ ਹੋਰ ਗਲੀਆਂ ਦਾ ਦਾ ਕੰਮ ਬਹੁਤ ਜਲਦ ਸ਼ੁਰੂ ਕਰਵਾਇਆ ਜਾਵੇਗਾ।
ਸ. ਸੇਖੋਂ ਨੇ ਕਿਹਾ ਕਿ ਸ਼ਹਿਰ ਅੰਦਰ ਬਣ ਰਹੀਆਂ ਸੜਕਾਂ ਨਾਲ ਆਵਾਜਾਈ ’ਚ ਸਹੂਲਤ ਮਿਲੇਗੀ ਤੇ ਸ਼ਹਿਰ ਵਿੱਚ ਚੱਲ ਰਹੇ ਹੋਰ ਵਿਕਾਸ ਕਾਰਜਾਂ ਨਾਲ ਸ਼ਹਿਰ ਨੂੰ ਹੋਰ ਖ਼ੂਬਸੂਰਤ ਦਿੱਖ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜਲਦ ਹੀ ਫਰੀਦਕੋਟ ਵਿੱਚ ਆਉਣਗੇ ਅਤੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣਗੇ ਅਤੇ ਲੋਕਾਂ ਲਈ ਅਰਪਣ ਕਰਨਗੇ।
ਇਸ ਮੌਕੇ ਅਮਨਦੀਪ ਸਿੰਘ (ਬਾਬਾ) ਚੇਅਰਮੈਨ ਮਾਰਕਿਟ ਕਮੇਟੀ, ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਰਿੰਕੂ ਸਮਾਧਾ ਵਾਲਾ, ਵਿਜੈ ਛਾਬੜਾ, ਗੁਰਲਾਲ ਸਿੰਘ ਨੰਬਰਦਾਰ, ਹਰਜੀਤ ਸਿੰਘ ਹੀਰਾ, ਬਲਜੀਤ ਸਿੰਘ ਸਰਪੰਚ, ਜਗਮੋਹਨ ਸਿੰਘ ਲੱਕੀ, ਲਵਕੇਸ਼ ਕੁਮਾਰ ਐਸਡੀਓ ਸੀਵਰੇਜ, ਜੇ.ਈ ਜਗਮੀਤ ਸਿੰਘ ਜੇਈ ਪ੍ਰਵੇਸ਼ ਬਾਊ, ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਤੇ ਸ਼ਹਿਰ ਵਾਸੀ ਹਾਜ਼ਰ ਸਨ।
