ਕੰਨਿਆ ਸਕੂਲ ਵਿੱਚ ਰੋਡ ਸੇਫਟੀ ਸਬੰਧੀ ਕਰਵਾਈਆਂ ਗਤੀਵਿਧੀਆਂ

ਕੰਨਿਆ ਸਕੂਲ ਵਿੱਚ ਰੋਡ ਸੇਫਟੀ ਸਬੰਧੀ ਕਰਵਾਈਆਂ ਗਤੀਵਿਧੀਆਂ

ਵਿਦਿਆਰਥਣਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਕ ਦਿੱਤੀ ਜਾਣਕਾਰੀ

ਸ੍ਰੀ ਅਨੰਦਪੁਰ ਸਾਹਿਬ 17 ਜਨਵਰੀ 2025

ਪੰਜਾਬ ਸਰਕਾਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਦੀ ਅਗਵਾਈ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਡ ਸੇਫਟੀ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਭਾਸ਼ਣ ਕਵਿਤਾਵਾਂ ਆਦਿ ਕਰਵਾਈਆਂ ਗਈਆਂ, ਜਿਹਨਾ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆl

ਪ੍ਰਿੰ.ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਵਾਹਨ ਚਲਾਉਣ ਸਮੇਂ ਡਰਾਈਵਿੰਗ ਲਾਈਸੈਂਸ ਅਤੇ ਵਾਹਨ ਦੇ ਸਾਰੇ ਦਸਤਾਵੇਜ ਨਾਲ ਲੈ ਕੇ ਚੱਲਣ ਤੋ ਇਲਾਵਾ ਸੜਕਾ ਉਤੇ ਲੱਗੇ ਬੋਰਡਾਂ ਬਾਰੇ ਵੀ ਜਾਣਕਾਰੀ ਹੋਣੀ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣਾ ਅਤੇ ਤੀਸਰੀ ਸਵਾਰੀ ਨਾ ਬਿਠਾਉਣਾ ਲਾਜ਼ਮੀ ਹੈ। ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਅਤੇ ਆਰਸੀ, ਪ੍ਰਦੂਸ਼ਣ ਤੇ ਬੀਮਾ ਨਿਯਮਾਂ ਦੀ ਪਾਲਣਾਂ ਕੀਤੀ ਜਾਵੇ, ਡਰਾਈਵਿੰਗ ਲਾਈਸੈਂਸ ਤੋ ਬਿਨਾ ਵਾਹਨ ਨਾ ਚਲਾਏ ਜਾਣ ।

ਲੈਕ.ਜਵਨੀਤ, ਅੰਮ੍ਰਿਤ ਦੁਆਰਾ ਸਵੇਰ ਦੀ ਸਭਾ ਵਿੱਚ ਵਿਦਿਆਰਥਣਾਂ ਨੂੰ ਰੋਡ ਸੇਫਟੀ ਸਬੰਧੀ ਜਾਗਰੂਕ ਕੀਤਾ ਗਿਆl ਇਹ ਗਤੀਵਿਧੀਆਂ ਕਰਮਜੀਤ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਪੂਜਾ ਰਾਣੀ, ਰਜਿੰਦਰ ਕੌਰ ਅਤੇ ਨਵੀਨ ਸ਼ਰਮਾ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ l