Hindi English Punjabi

ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ, ਅਧਿਕਾਰੀ ਦੀ ਸ਼ਿਕਾਇਤ ਤੇ 14 ਵਿਅਕਤੀਆਂ ਨੂੰ ਕੀਤਾ ਗਿਆ ਨਾਮਜ਼ਦ

4 Feb 2025: Fact Recorder

ਲੁਧਿਆਣਾ : ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਕੇ ਉਸਨੂੰ ਗੰਦੇ ਨਾਲੇ ਵਿੱਚ ਤਬਦੀਲ ਕਰਨ ਵਾਲਿਆਂ ਦੇ ਖ਼ਿਲਾਫ਼ ਹੁਣ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ‌ਹੈ। ਇਸੇ ਦੇ ਚਲਦਿਆਂ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਜ਼ਿਲ੍ਹਾ ਮਾਈਨਿੰਗ ਅਫਸਰ ਫਿਲੌਰ ਬੰਧ ਉਪਮੰਡਲ ਦੀ ਸ਼ਿਕਾਇਤ ਤੇ 14 ਡੇਅਰੀਆਂ ਦੇ ਮਾਲਕਾਂ ਅਤੇ ਪੇਠਾ ਫੈਕਟਰੀਆਂ ਵਾਲਿਆਂ ਦੇ ਖ਼ਿਲਾਫ਼ ਮਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਦਿਨੇਸ਼ ਕੁਮਾਰ ਨੇ ਦੱਸਿਆ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਮੁਲਜਮਾਂ ਨੇ ਬੁੱਢੇ ਦਰਿਆ ਵਿੱਚ ‌ ਵੇਸਟ ਸੁੱਟ ਕੇ ਉਸਨੂੰ ਗੰਧਲਾ ਕੀਤਾ ਹੈ । ਇਸ ਮਾਮਲੇ ਵਿੱਚ ਮਾਈਨਿੰਗ ਅਫਸਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੋਨੂ ਗੁੱਜਰ, ਗਿਆਨ ਬੀਟ, ਦੀਪਕ, ਰੋਮੀ ਮਲਹੋਤਰਾ , ਮੰਗਲ ਸਿੰਘ, ਹਰੀ ਸਿੰਘ (ਪੇਠਾ ਫੈਕਟਰੀ ), ਮਿੱਕੀ, ਮਾਰੂ ਗੁੱਜਰ, ਗੁਲਸ਼ਨ ਚੋਪੜਾ, ਲਲਿਤ ਗਵਾਲਾ, ਇੰਦਰਜੀਤ, ਬਾਬਰ, ਰਾਜੂ ਗਵਾਲਾ‌ ਅਤੇ ਮੰਗਾ ਗਵਾਲਾ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।