Hindi English Punjabi

ਬੱਚਿਆਂ ਦੇ ਸਿਹਤ ਮੰਦ ਵਿਕਾਸ ਵਿੱਚ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ : ਸਿਵਲ ਸਰਜਨ ਡਾ ਕਿਰਨਦੀਪ ਕੌਰ

ਅੰਮ੍ਰਿਤਸਰ 31 ਜਨਵਰੀ 2025 ( ): Fact Recorder

ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਕੂਲ ਟੀਚਰਾਂ  ਦੀ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੇ ਦੂਜੇ ਬੈਚ ਦੀ ਸਫਲਤਾ ਪੂਰਵਕ ਸੰਪੂਰਨਤਾ ਹੋਈ। ਇਸ ਦੌਰਾਨ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਵਿੱਚ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ ਹੁੰਦੀ ਹੈ। ਇਸ ਟ੍ਰੇਨਿੰਗ ਦਾ  ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦਾ ਸਿਹਤਮੰਦ ਵਿਕਾਸ, ਭਾਵਨਾਤਮਕ ਤੰਦਰੁਸਤੀ ਤੇ ਮਾਨਸਿਕ ਸਿਹਤ, ਪੋਸ਼ਣ ਸਿਹਤ ਤੇ ਸਵੱਛਤਾ, ਪ੍ਰਜਨਨ ਸਿਹਤ ਤੇ ਐਚ.ਆਈ.ਵੀ. ਦੀ ਰੋਕਥਾਮ, ਲਿੰਗ ਸਮਾਨਤਾ, ਪਰਸਪਰ ਸੰਬੰਧ, ਪਦਾਰਥਾਂ ਦੀ ਦੁਰਵਰਤੋਂ ਤੇ ਰੋਕਥਾਮਕਦਰਾਂ ਕੀਮਤਾਂ ਤੇ ਜਿੰਮੇਵਾਰੀਆਂ, ਸਿਹਤਮੰਦ ਜੀਵਨ ਦਾ ਪ੍ਰਭਾਵ, ਹਿੰਸਾ ਤੇ ਸੱਟਾਂ ਵਿਰੁੱਧ ਸੁਰੱਖਿਆ, ਇੰਟਰਨੈਟ ਗੈਜਟ ਤੇ ਮੀਡੀਆ ਦੀ ਸੁਰੱਖਿਅਤ ਵਰਤੋਂ ਆਦਿ ਬਾਰੇ ਬੜੇ ਹੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਤਾਂ ਜੋ ਬੱਚਿਆਂ ਦੀ ਕਿਸ਼ੋਰ ਅਵਸਥਾ ਵਿੱਚ  ਚੰਗੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ, ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ, ਜਿਲਾ ਐਮਆਈਓ ਅਮਰਦੀਪ ਸਿੰਘ, ਡਾ ਅੰਜੂ ਅਤੇ ਮੈਡਮ ਰੋਹਿਨੀ, ਮੈਡਮ ਮਨਦੀਪ ਕੌਰ ਵੱਲੋਂ  ਸਮੂਹ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਕੂਲ ਹੈਲਥ ਕੋਆਰਡੀਨੇਟਰ ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।