ਫਾਜ਼ਿਲਕਾ, 13 ਜਨਵਰੀ: Fact Recorder
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ 1 ਜਨਵਰੀ 2020 ਤੋਂ ਬਾਅਦ ਅਸਲਾਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਸਬੰਧੀ ਈ ਸੇਵਾ ਪੋਰਟਲ ਵਿਚ ਕੋਈ ਸਰਵਿਸ ਨਹੀ ਲਈ ਗਈ, ਉਹ 31 ਜਨਵਰੀ 2025 ਤੋਂ ਪਹਿਲਾਂ ਪਹਿਲਾਂ ਅਸਲਾ ਲਾਇਸੰਸ ਸਬੰਧੀ ਕੋਈ ਵੀ ਸਰਵਿਸ ਆਪਣੇ ਨਜਦੀਕੀ ਸੇਵਾ ਕੇਂਦਰ ਰਾਹੀਂ ਈ ਸੇਵਾ ਪੋਰਟਲ ਤੋਂ ਪ੍ਰਾਪਤ ਕਰਨ।
ਪੰਜਾਬ ਸਰਕਾਰ ਦੇ ਪੰਜਾਬ ਸਟੇਟ ਈ—ਗਵਰਨੈਂਸ ਸੁਸਾਇਟੀ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਜ਼ੋ ਅਸਲਾਧਾਰਕ ਹਨ, ਜ਼ਿਨ੍ਹਾਂ ਵੱਲੋਂ ਆਪਣੇ ਅਸਲਾ ਲਾਇਸੰਸ ਸਬੰਧੀ 1 ਜਨਵਰੀ 2020 ਤੋਂ ਬਾਅਦ ਈ—ਸੇਵਾ ਪੋਰਟਲ ਵਿਚ ਕਿਸੇ ਤਰ੍ਹਾਂ ਦੀ ਸਰਵਿਸ ਨਹੀਂ ਲਈ ਗਈ ਉਹ ਉਕਤ ਮਿਤੀ ਤੋਂ ਪਹਿਲਾਂ ਪਹਿਲਾਂ ਇਹ ਸੇਵਾ ਲੈਣੀ ਯਕੀਨੀ ਬਣਾਉਣ।