ਜਿਲੇ ਨੂੰ ਟੀ:ਬੀ ਮੁਕਤ ਕਰਨ ਲਈ ਐਨ:ਜੀ:ਓਜ਼ ਤੋਂ ਸਹਿਯੋਗ ਦੀ ਕੀਤੀ ਮੰਗ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 3 ਜਨਵਰੀ: Fact Recorder

ਵੱਖ ਵੱਖ ਐਨ:ਜੀ:ਓਜ਼ ਸੋਸਵਾ ਨਾਲ ਰਜਿਸਟਰ ਹੋ ਕੇ ਸਰਕਾਰੀ ਸਹਾਇਤਾ ਕਰ ਸਕਦੀਆਂ ਨੇ ਪ੍ਰਾਪਤ

  ਜਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਐਨ:ਜੀ:ਓ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਨੂੰ ਟੀ:ਬੀ ਮੁਕਤ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ ਲਈ ਤੁਸੀਂ ਵੀ ਅੱਗੇ ਆਓ ਅਤੇ ਟੀ:ਬੀ ਦੇ ਮਰੀਜਾਂ ਨੂੰ ਅਡਾਪਟ ਕਰੋ ਤਾਂ ਜੋ ਜਿਲੇ ਨੂੰ ਟੀ:ਬੀ ਮੁਕਤ ਕੀਤਾ ਜਾ ਸਕੇ।

          ਡਿਪਟੀ ਕਮਿਸ਼ਨਰ ਨੇ ਸੁਸਾਇਟੀ ਫਾਰ ਸਰਵਿਸ ਟੂ ਵਾਲੰਟੀਅਰੀ ਏਜੰਸੀਜ਼ (ਨਾਰਥ) ਪੰਜਾਬ ਅਤੇ ਜਿਲੇ ਵਿੱਚ ਚੱਲ ਰਹੀਆਂ ਹੋਰ ਵੱਖ ਵੱਖ ਐਨ:ਜੀ:ਓ ਨੂੰ ਇਸ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਹੋਰ ਐਨ:ਜੀ:ਓ ਨੂੰ ਵੀ ਰਜਿਸਟਰ ਕਰਕੇ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਔਰਤਾਂ ਅਤੇ ਬੱਚਿਆ  ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਸਮੂਹ ਐਨ:ਜੀ:ਓ ਨੂੰ ਕਿਹਾ ਕਿ ਉਹ ਇਸ ਸੰਸਥਾ ਨਾਲ ਜੁੜਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਨੂੰ ਪ੍ਰਾਪਤ ਕਰਨ।

          ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸੰਸਥਾਵਾਂ ਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਸਮੂਹ ਐਨ:ਜੀ:ਓਜ਼ ਨੂੰ ਕਿਹਾ ਕਿ ਉਹ ਚਾਈਨਾ ਡੋਰ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ  ਦੱਸਿਆਕਿ ਜਿਲੇ ਵਿੱਚ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਪ੍ਰਦੂਸ਼ਣਮਹਿਲਾ ਸ਼ਸਕਤੀਕਰਨਕਮਜੋਰ ਵਰਗਾਂ ਨਸ਼ਾ ਛੁਡਾਓਬੱਚਿਆਂ ਦੀ ਰਾਖੀ ਹਿੱਤ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਸਥਾ ਵਿੱਚ ਰਜਿਸਟਰ ਹੋਣ ਲਈ ਫਾਰਮ ਵੈਬਸਾਈਟ www.sosvamother.orgਈ ਮੇਲ sosva.pb@gmail.com ਅਤੇ ਮੋਬਾਇਲ ਨੰ: 0172-2749441 ਅਤੇ 0172-4188019ਤੇ ਸੰਪਰਕ ਸਥਾਪਤ ਕਰ ਸਕਦੇ ਹਨ।

          ਇਸ ਮੀਟਿੰਗ ਵਿੱਚ ਸੋਸਵਾ ਦੇ ਮੈਂਬਰ ਡਾਇਰੈਕਟਰ ਡਾ: ਡੀ:ਕੇ ਵਰਮਾਸਕੱਤਰ ਰੈਡ ਕਰਾਸ ਸੈਮਸਨ ਮਸੀਹਡਾ: ਰਾਕੇਸ਼ ਸ਼ਰਮਾਮਿਸ਼ਨ ਅਗਾਜ ਦੇ ਦੀਪਕ ਬੱਬਰਮੈਡਮ ਮਾਲਾਮੈਡਮ ਨੀਲਮ ਸ਼ਰਮਾਚੇਅਰਮੈਨ ਮਾਨ ਧੀਆਂ ਦਾ ਸ੍ਰੀ ਗੁਰਿੰਦਰ ਸਿੰਘ ਮੱਟੂਡਾ: ਰਜਨੀ ਡੋਗਰਾਸ੍ਰੀ ਬੀ:ਆਰ:ਹਸਤੀਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ:ਜੀ:ਓਜ਼ ਦੇ ਨੁਮਾਇੰਦੇ ਹਾਜਰ ਸਨ।