ਚੇਨਈ, 1 ਦਸੰਬਰ ਚੱਕਰਵਾਤ ਫੋਂਗਲ ਕਾਰਨ ਚੇਨਈ ‘ਚ ਸ਼ਨੀਵਾਰ ਨੂੰ ਮੌਸਮ ਬਹੁਤ ਖ਼ਰਾਬ ਹੋ ਗਿਆ, ਜਿਸ ਕਾਰਨ ਚੇਨਈ ਹਵਾਈ ਅੱਡੇ ‘ਤੇ ਇਕ ਇੰਡੀਗੋ ਏਅਰਲਾਈਨਜ਼ ਦਾ ਏਅਰਬਸ A320 NEO ਜਹਾਜ਼ ਲੈਂਡਿੰਗ ਦੌਰਾਨ ਕੋਸ਼ ਹੋਣ ਤੋਂ ਵਾਲ-ਵਾਲ ਬਚ ਗਿਆ।ਵਾਇਰਲ ਵੀਡੀਓ ਮੁਤਾਬਕ, ਜਹਾਜ਼ ਨੂੰ ਰਨਵੇ ‘ਤੇ ਉਤਰਨ ‘ਚ ਕਾਫੀ ਮੁਸ਼ਿਕਲ ਹੋਈ। ਜਦੋਂ ਜਹਾਜ਼ ਲੈਂਡਿੰਗ ਲਈ ਜ਼ਮੀਨ ਦੇ ਕਾਫੀ ਨੇੜੇ ਆਉਂਦਾ ਹੈ ਤਾਂ ਹਵਾ ‘ਚ ਡੋਲਣ ਲਗਦਾ ਹੈ।ਅਚਾਨਕ ਪਾਇਲਟ ਨੇ ਲੈਂਡਿੰਗ ਰੋਕ ਦਿੱਤੀ ਅਤੇ ਜਹਾਜ਼ ਨੂੰ ਮੁੜ ਹਵਾ ‘ਚ ਉਡਾ ਲਿਆ। ਵਾਇਰਲ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਤੇਜ਼ ਹਵਾਵਾਂ ਵਿਚਾਲੇ ਰਨਵੇ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚੱਕਰਵਾਤ ਕਾਰਨ ਲੈਂਡਿੰਗ ‘ਚ ਬਹੁਤ ਸੰਘਰਸ਼ ਹੋ ਰਿਹਾ ਸੀ। ਜਿਵੇਂ ਹੀ ਜਹਾਜ਼ ਜ਼ਮੀਨ ਦੇ ਨੇੜੇ ਪਹੁੰਚਿਆ, ਤੇਜ਼ ਹਵਾਵਾਂ ਅਤੇ ਬੁਰੀ ਮੌਸਮ ਦੀ ਸਥਿਤੀ ਕਾਰਨ ਪਾਇਲਟ ਨੇ ਸੁਰੱਖਿਅਤ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਲੈਂਡਿੰਗ ਨੂੰ ਰੋਕਦੇ ਹੋਏ ਜਹਾਜ਼ ਨੂੰ ਮੁੜ ਹਵਾ ‘ਚ ਉਡਾ ਲਿਆ। ਇਹ ਬੇਹੱਦ ਖਤਰਨਾਕ ਕੰਮ ਸੀ ਪਰ ਪਾਇਲਟ ਨੇ ਇਸ ਨੂੰ ਬੜੀ ਸਮਝਦਾਰੀ ਨਾਲ ਹੈਂਡਲ ਕੀਤਾ। ਇਸ ਵੀਡੀਓ ਨੂੰ ਇਕ ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੇ ਇਸ ‘ਤੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।ਇਕ ਯੂਜ਼ਰ ਨੇ ਲਿਖਿਆ, ‘ਪਾਇਲਟ ਦਾ ਇਹ ਭਿਆਨਕ ਫੈਸਲਾ, ਬਹੁਤ ਵੱਡਾ ਖਤਰਾ- ਇਸ ਤੋਂ ਬਚਣਾ ਚਾਹੀਦਾ ਸੀ। ਦੂਜੇ ਨੇ ਕਿਹਾ, ‘ਜਹਾਜ਼ ਦਾ ਵਿੰਗ ਜ਼ਮੀਨ ਤੋਂ ਬਸ ਕੁਝ ਇੰਚ ਉਪਰ ਸੀ।’ ਇਕ ਨੇ ਕਿਹਾ, ‘ਇਹ ਇਕ ਪਲ ਦਾ ਫੈਸਲਾ ਸੀ, ਵਾਹ ! ਇਹੀ ਕਾਰਨ ਹੈ ਕਿ ਉਹ ਇੰਨੀ ਵੱਡੀ ਰਕਮ ਕਮਾਉਂਦੇ ਹਨ।
