Hindi English Punjabi

ਲੋਹਾਰਕਾ ਰੋਡ ਪੁਲ ਦਾ ਰੁਕਿਆ ਹੋਇਆ ਕੰਮ ਜਲਦੀ ਸ਼ੁਰੂ ਹੋਵੇਗਾ : ਐਮ.ਪੀ. ਔਜਲਾ ਨੈਸ਼ਨਲ ਹਾਈਵੇ ਨੇ ਪੱਤਰ

ਲਿਖ ਕੇ ਜਾਣਕਾਰੀ ਦਿੱਤੀ, ਇਸ ਸਬੰਧੀ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ

ਅੰਮ੍ਰਿਤਸਰ ਵਿੱਚ ਲੰਬੇ ਸਮੇਂ ਤੋਂ ਰੁਕੇ ਹੋਏ ਲੋਹਾਰਕਾ ਰੋਡ ਪ੍ਰੋਜੈਕਟ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ।
ਇਹ ਜਾਣਕਾਰੀ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਰੁਕੇ ਹੋਏ ਕੰਮ ਨੂੰ ਨੇਪਰੇ ਚਾੜ੍ਹਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਹ ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਕਿਹਾ ਸੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਭਾਰਤ ਦੇ ਨੈਸ਼ਨਲ ਹਾਈਵੇਅ ‘ਤੇ ਲੁਹਾਰਕਾ ਵਿਖੇ ਵਹੀਕਲ ਅੰਡਰਪਾਸ (ਵੀ.ਯੂ.ਪੀ.) ਬਣਾਇਆ ਜਾ ਰਿਹਾ ਹੈ। ਹਾਲਾਂਕਿ, ਇਸ ਕੰਮ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਪਹਿਲਾਂ ਯੋਜਨਾਬੱਧ ਕੰਧ ਦੀ ਬਜਾਏ
180–ਮੀਟਰ ਸੈਕਸ਼ਨ ਉੱਤੇ ਇੱਕ ਉੱਚੇ ਵਿਆਡਕਟ ਦੇ ਨਿਰਮਾਣ ਦੀ ਮੰਗ ਕੀਤੀ। ਜਿਸ ਕਾਰਨ ਕੰਮ ਰੁਕ ਗਿਆ।ਕਿਉਂਕਿ ਪ੍ਰੋਜੈਕਟ ਅਸਲ ਯੋਜਨਾ ਦੇ ਅਨੁਸਾਰ ਅੱਗੇ ਂ ਨਹੀਂ ਵਧ ਸਕਿਆ, ਇਸ ਲਈ ਪ੍ਰੋਜੈਕਟ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਖੰਭਿਆਂ ’ਤੇ 210 ਮੀਟਰ ਦੀ ਲੰਬਾਈ ਵਿੱਚ ਐਲੀਵੇਟਿਡ ਹਿੱਸੇ ਲਈ ਇੱਕ ਸੋਧੇ ਪ੍ਰਸਤਾਵ ਦੇ ਨਾਲ ਨੈਸ਼ਨਲ ਹਾਈਵੇਅ ਹੈੱਡਕੁਆਰਟਰ ਨੂੰ ਭੇਜਿਆ ਗਿਆ।ਉਸ ਸੋਧੇ ਹੋਏ ਪ੍ਰਸਤਾਵ ਨੂੰ ਹੁਣ NHAI ਦੇ ਸਮਰੱਥ ਅਥਾਰਟੀ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ, ਅਤੇ ਬਾਕੀ ਰਹਿੰਦੇ ਕੰਮ ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ
ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਯਤਨ ਕਰ ਰਹੇ ਹਨ। ਇਸ ਦੇ ਲਈ ਉਹ ਜੂਨ ਵਿੱਚ ਮੰਤਰੀ ਨਿਤਿਨ ਗਡਕਰੀ ਨੂੰ ਵੀ ਮਿਲੇ ਸਨ ਅਤੇ ਜਲਦੀ ਕੰਮ ਸ਼ੁਰੂ ਕਰਨ ਲਈ ਕਿਹਾ ਸੀ। ਉਸ ਤੋਂ ਬਾਅਦ ਵੀ ਲਗਾਤਾਰ ਪੱਤਰ ਵਿਹਾਰ ਕੀਤਾ ਜਾ ਰਿਹਾ ਸੀ ਅਤੇ ਅੱਜ ਉਨ੍ਹਾਂ ਨੂੰ ਇਸ ਕੰਮ ਨੂੰ
ਨੇਪਰੇ ਚਾੜ੍ਹਨ ਦੀ ਸੂਚਨਾ ਮਿਲੀ ਹੈ।ਉਨ੍ਹਾਂ ਕਿਹਾ ਕਿ ਉਹ ਇਸ ਲਈ ਨਿਤਿਨ ਗਡਕਰੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਪੂਰਾ ਹੋ ਜਾਵੇ ਅਤੇ ਲੋਕਾਂ ਨੂੰ ਰਾਹਤ ਮਿਲੇ।