Hindi English Punjabi

ਰਾਜ ਪੱਧਰੀ ਨੈੱਟਬਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿੱਤਿਆਂ ਗੋਲਡ ਮੈਡਲ, ਪੰਜਾਬ ਪੁਲਿਸ ਦੀਆਂ ਖਿਡਾਰਨਾਂ ਨੇ ਕੀਤਾ ਬਠਿੰਡਾ ਦਾ ਨਾਮ ਰੋਸ਼ਨ

ਬਠਿੰਡਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਸੈਸਨ 2024 ਨੈੱਟਬਾਲ ਚੈਂਪੀਅਨਸ਼ਿਪ ਬੀਤੇ ਕੱਲ੍ਹ ਸਮਾਪਤ ਹੋਈਆ ਬਰਨਾਲਾ ਦੇ ਐਸ. ਡੀ ਕਾਲਜ ਦੇ ਖੇਡ ਮੈਦਾਨਾਂ ਵਿੱਚ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਬਰਨਾਲਾ ਵਿਖੇ ਨੈੱਟਬਾਲ ਟੀਮ 21 ਤੋ 30 ਸਾਲਾਂ ਅਤੇ 31-40 ਸਾਲਾਂ ਵਰਗ ਵਿੱਚ ਬਠਿੰਡਾ ਟੀਮ ਦੀਆਂ ਖਿਡਾਰਨਾਂ ਨੇ ਭਾਗ ਲਿਆ । ਇਨ੍ਹਾਂ ਖੇਡਾਂ ਦੇ ਟੀਮਾਂ ਦੇ ਕਨਵੀਨਰ ਕੁਲਵਿੰਦਰ ਸਿੰਘ ਰਿੰਕੂ ਦੀ ਅਗਵਾਈ ਵਿੱਚ ਟੀਮਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਵਰਗਾਂ ਵਿੱਚ 45 ਟੀਮਾਂ ਨੇ ਨੈੱਟਬਾਲ ਚੈਂਪੀਅਨਸ਼ਿਪ ਖੇਡਾਂ ਵਿੱਚ ਭਾਗ ਲਿਆ ਇਨ੍ਹਾਂ ਖੇਡਾਂ ਵਿੱਚ ਬਠਿੰਡਾ ਟੀਮ 21-30 ਵਰਗ ਨੇ ਬੜੇ ਹੀ ਸਖ਼ਤ ਮੁਕਾਬਲੇ ਵਿੱਚ ਬਠਿੰਡਾ ਨੇ ਜ਼ਿਲ੍ਹਾ ਮੋਗਾ ਦੀ ਟੀਮ ਨੂੰ ਵੱਡੇ ਫਰਕ ਨਾਲ ਹਰਾ ਕੇ ਟੀਮ ਨੇ ਕਾਂਸੀ ਦਾ ਮੈਡਲ ਜਿੱਤਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਨੈੱਟਬਾਲ ਚੈਂਪੀਅਨਸ਼ਿਪ ਵਿੱਚ ਬਠਿੰਡਾ ਟੀਮ 31-40 ਨੇ ਬਠਿੰਡਾ ਨੇ
ਬਰਨਾਲਾ ਟੀਮ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕਰ ਕੇ ਗੋਲਡ ਮੈਡਲ ਹਾਸਲ ਕੀਤਾ । ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਖੇ ਚੱਲ ਰਹੀਆਂ 25 ਨਵੰਬਰ ਤੋਂ 30 ਨਵੰਬਰ 2024 ਤੱਕ ਹੋਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤੋਂ ਨੈੱਟਬਾਲ ਖੇਡਾਂ ਲੜਕੀਆਂ ਵਿੱਚ ਜਿੱਤ ਹਾਸਲ ਕਰਕੇ ਪਹਿਲਾਂ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਜ਼ਿਲ੍ਹਾ ਬਠਿੰਡੇ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਖੇਡਾਂ 31-40 ਵਰਗ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਵੀਰਪਾਲ ਕੌਰ ਹੋਲਦਾਰ, ਰਾਜਵਿੰਦਰ ਕੌਰ ਹੋਲਦਾਰ , ਹਰਪ੍ਰੀਤ ਕੌਰ, ਰਮਨਦੀਪ ਕੌਰ ਸਿਪਾਹੀ ਪੰਜਾਬ ਪੁਲਿਸ, ਬਲਪ੍ਰੀਤ ਕੌਰ ਟੀਚਰ, ਵੀਰਪਾਲ ਕੌਰ ਪਟਵਾਰੀ,ਗੁਰਪ੍ਰੀਤ ਕੌਰ ਪੰਜਾਬ ਪੁਲਿਸ ਦੀਆਂ ਖਿਡਾਰਨਾਂ ਨੇ ਪੰਜਾਬ ਪੁਲਿਸ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਅਤੇ, ਇਨ੍ਹਾਂ ਖੇਡਾਂ 21-30 ਸਾਲਾਂ ਵਰਗ
ਵਿੱਚ ਅਨਮੋਲਪ੍ਰੀਤ ਕੌਰ, ਸ਼ਰਨਦੀਪ ਕੌਰ, ਸਵਾਇਤਾ, ਰਮਨਦੀਪ ਕੌਰ ਮੋਨੂ, ਹਰਕੀਰਤ ਕੌਰ, ਜੋਤੀ ਕੌਰ ਆਦਿ ਨੇ ਵਧੀਆ ਪ੍ਰਦਰਸ਼ਨ ਕਰ ਕੇ ਜ਼ਿਲ੍ਹਾ ਬਠਿੰਡਾ ਨਾਮ ਰੋਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਬਠਿੰਡਾ ਨੇ ਰਾਜ ਪੱਧਰੀ ਖੇਡਾਂ ਨੈੱਟਬਾਲ ਦੀ ਖਿਡਾਰਨਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖ ਦੀਆਂ ਹਨ। ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਰੂਹ ਦੀ ਖੁਰਾਕ ਹੈ। ਇਨ੍ਹਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ । ਇਸ ਮੌਕੇ ਪਰਮਿੰਦਰ ਸਿੰਘ ਡੀ ਐਸ ਓ
ਪਰਮਜੀਤ ਸਿੰਘ ਸਟੈਨੋ, ਨਰਿੰਦਰ ਸਿੰਘ, ਸਹਿਲ ਕੁਮਾਰ ਲੇਖਾਕਾਰ, ਸੁਖਪਾਲ ਕੌਰ, ਹਰਪ੍ਰੀਤ ਸਿੰਘ, ਮਨਿੰਦਰਪਾਲ ਸਿੰਘ ਕੋਚ, ਜਸਪ੍ਰੀਤ ਸਿੰਘ ਕੋਚ ਆਦਿ ਨੇ ਜੇਤੂ ਖਿਡਾਰਨਾਂ ਨੂੰ ਵਧਾਈਆਂ ਦਿੱਤੀਆਂ।