Hindi English Punjabi

ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਰਿਵਾਈਜਡ ਸਰਵੇਅ ਰਿਪੋਰਟ ਤਿਆਰ

ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਰਿਵਾਈਜਡ ਸਰਵੇਅ ਰਿਪੋਰਟ ਤਿਆਰ

ਦਫਤਰ ਦੀ ਈ.ਮੇਲ.ਆਈ.ਡੀ ਤੇ ਭੇਜੇ ਜਾ ਸਕਦੇ ਹਨ ਸੁਝਾਅ

ਫਾਜ਼ਿਲਕਾ, 1 ਜਨਵਰੀ

ਕਾਰਜਕਾਰੀ ਇੰਜੀਨੀਅਰ  ਜਲ ਨਿਕਾਸ -ਕਮ -ਮਾਈਨਿੰਗ ਅਤੇ ਜਿਆਲੋਜੀ ਮੰਡਲ  ਫਾਜਿਲਕਾ ਸ੍ਰੀ ਜਗਸੀਰ ਸਿੰਘ ਨੇ ਦੱਸਿਆ ਕਿ ਮਨਜੂਰਸ਼ੁਦਾ ਰੇਤ ਖੱਡਾਂ ਚਲਾਉਣ ਲਈ ਵਿਭਾਗ ਵੱਲੋਂ ਰਿਵਾਈਜਡ ਜ਼ਿਲ੍ਹਾ ਸਰਵੇਅ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਦੀ ਡਰਾਫਟ ਕਾਪੀ ਜਿਲ੍ਹਾ ਫਾਜਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ਵਿਖੇ ਉਪਲੱਬਧ ਹੈ ਅਤੇ ਇਸ ਸਬੰਧੀ ਸੁਝਾਅ ਇਸ ਦਫਤਰ ਦੀ ਈ-ਮੇਲ ਆਈ.ਡੀ xendcdfzkmining@gmail.com ਤੇ ਭੇਜੇ ਜਾ ਸਕਦੇ ਹਨ।