Hindi English Punjabi

ਫਲੈਟ ਦੀ ਡੀਲ ਦੌਰਾਨ ਲੱਖਾਂ ਦੀ ਠੱਗੀ ਮਾਰਨ ਪਿੱਛੋਂ ਚੱਲ ਰਿਹਾ ਸੀ ਫਰਾਰ, ਹੁਣ ਚੜ੍ਹ ਗਿਆ ਪੁਲਿਸ ਦੇ ਅੜਿਕੇ

ਖਰੜ – ਸਥਾਨਕ ਸਿਵਾਲਿਕ ਸਿਟੀ ਵਿਖੇ ਸਥਿਤ ਐਲਾਈਟ ਹੇਮਜ ਸੋਸਾਇਟੀ ਦੇ ਇੱਕ ਫਲੈਟ ਨੂੰ ਵੇਚਣ ਦੇ ਨਾਂ ਤੇ ਲੱਖਾਂ ਰੁਪਏ ਦੀ ਕੀਤੀ ਗਈ ਧੋਖਾਧੜੀ ਸਬੰਧੀ ਜ ਿਲ੍ਹਾ ਹੁਸਆਰਪੁਰ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨਾਮਕ ਵਿਅਕਤੀ ਦੀ ਕਾਇਤ ‘ਤੇ ਖਰੜ ਸਿਟੀ ਪੁਲਸ ਨੇ ਖਰੜ ਦੇ ਹੀ ਰਹਿਣ ਵਾਲੇ ਕਰਤਾਰ ਸਿੰਘ ਨਾਮਕ ਪ੍ਰੌਪਰਟੀ ਡੀਲਰ ਖਿਲਾਫ ਬੀਤੇ ਜੂਨ ਮਹੀਨੇ ਅੰਦਰ ਦੋਸੀ ਖਿਲਾਫ ਧਾਰਾ 406, 420, 120ਬੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਕਾਰਵਾਈ ਤੋਂ ਬਾਅਦ ਤੋਂ ਦੋਸੀ ਲਗਾਤਾਰ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਸੀ, ਪਰ ਉਸ ਨੂੰ ਆਖਿਰਕਾਰ ਕਾਬੂ ਕਰ ਲਿਆ ਗਿਆ, ਜਿਸ ਪਿੱਛੋਂ ਉਸ ਨੂੰ ਖਰੜ ਅਦਾਲਤ ਵਿੱਚ ਪੇਸ ਕੀਤਾ ਗਿਆ, ਜਿਥੋਂ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਸਕਾਇਤਕਰਤਾ, ਫਲੈਟ ਨੰਬਰ 273 ਵਾਲਿਕ ਪਾਮ ਸਿਟੀ ਨਿਵਾਸੀ ਇੰਦਰਜੀਤ ਸਿੰਘ ਨੇ ਐੱਸ.ਐੱਸ.ਪੀ. ਨੂੰ ਦਿੱਤੀ ਸਕਾਇਤ ਵਿੱਚ ਦੱਸਿਆ ਕਿ ਉਸ ਨੇ ਸੈਕਟਰ 127, ਸਵਾਲਿਕ ਸਿਟੀ ਵਿੱਚ ਸਥਿਤ ਐਲਾਈਟ ਹੈਮਜ ਦੇ ਨੇੜੇ ਸਥਿਤ ਆਪਣਾ ਫਲੈਟ ਨੰਬਰ 15ਬੀ ਪ੍ਰਾਪਰਟੀ ਡੀਲਰ ਕਰਤਾਰ ਸਿੰਘ ਦੇ ਜਰੀਏ ਰੂਬਿਕਾ ਨਾਮਕ ਕਸਟਮਰ ਨੂੰ ਵੇਚਿਆ ਸੀ, ਜਿਸ ਫਲੈਟ ਦਾ ਸੌਦਾ 16 ਲੱਖ ਰੁਪਏ ‘ਤੇ ਤੈਅ ਹੋਇਆ। ਇਸ ਤੋਂ ਹੁਣ ਚੜ੍ਹ ਗਿਆ ਪੁਲਸ ਦੇ ਅੜਿੱਕੇਬਾਅਦ ਫਲੈਟ ਦੀ ਰਜਿਸਟਰੀ ਕਰਵਾ ਦਿੱਤੀ ਗਈ। ਜਿਸ ਸਮੇਂ ਬੈਂਕ ਪੇਮੈਂਟ ਨਾਲ ਉਸ ਨੂੰ 7 ਲੱਖ ਰੁਪਏ ਦਾ ਇੱਕ ਚੈਕ ਵੀ ਦਿੱਤਾ ਗਿਆ, ਜਿਸ ‘ਤੇ ਰਾਣੀ ਨਾਮਕ ਮਹਿਲਾ ਦੇ ਦਸਤਖਤ ਸਨ। ਜਦੋਂ ਇਹ ਚੈਕ ਅਕਾਊਂਟ ਵਿੱਚ ਲਾਇਆ ਗਿਆ ਤਾਂ ਚੈਕ ਬਾਊਂਸ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਇਸ ਚੈੱਕ ਨਾਲ ਸਬੰਧਤ ਖਾਤਾਧਾਰਕ ਰਾਣੀ ਨਾਮਕ ਮਹਿਲਾ ਦੇ ਪਤੀ ਛਲੀਆ ਨਾਮਕ ਵਿਅਕਤੀ ਵੱਲੋਂ ਚੈਕ ਦੀ ਪੇਮੈਂਟ ਨੂੰ ਲੈਕੇ ਕਰਤਾਰ ਸਿੰਘ ਦੇ ਖਿਲਾਫ ਪਹਿਲਾਂਹੀ ਇੱਕ ਸਕਾਇਤ ਪੁਲਸ ਨੂੰ ਦਿੱਤੀ ਗਈ ਹੈ ਜਿਸ ਦੀ ਜਾਂਚ ਈ.ਓ. ਵਿੰਗ, ਮੋਹਾਲੀ ਵਿੱਚ ਚੱਲ ਰਹੀ ਹੈ, ਜਿਸ ਨੇ ਦੱਸਿਆ ਕਿ ਉਸ ਨੇ ਫਲੈਟ ਨੰਬਰ 26, ਉਕਤ ਦੋਸ਼ੀ ਕਰਤਾਰ ਸਿੰਘ ਤੋਂ ਕੁੱਲ 18 ਲੱਖ ਰੁਪਏ ਵਿੱਚ ਖਰੀਦਿਆ ਸੀ। ਜਿਸ ਦੀ ਬਦਲੇ ਉਸਨੇ 50,000 ਨਕਦੀ, 15,000 ਦਾ ਚੈੱਕ ਅਤੇ 3.30 ਲੱਖ ਬੈਂਕ ਟ੍ਰਾਂਸਫਰ ਕੀਤੇ। ਇਸ ਦੇ ਨਾਲ ਕਰਤਾਰ ਸਿੰਘ ਨੇ ਉਸ ਦੀ ਪਤਨੀ ਰਾਣੀ ਦੇ ਨਾਂ ਦੇ ਦੋ ਖਾਲੀ ਚੈੱਕ ਅਤੇ ਦੋ ਸਟੈਂਪ ਪੇਪਰ ਵੀ ਲੈ ਲਏ। ਇਹੀ ਨਹੀਂ ਦੋਸੀ ਨੇ ਲਗਭਗ 1.35 ਲੱਖ ਮੁੱਲ ਦੇ ਦੋ ਮੋਬਾਈਲ ਫੋਨ ਵੀ ਲਏ। ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਵਲੋਂ ਫਲੈਟ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਨਾ ਹੀ ਉਹਦੇ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਦੋਸੀ ਨੇ ਉਸ ਵੱਲੋਂ ਦਿੱਤੇ ਗਏ ਖਾਲੀ ਚੈੱਕਾਂ ਵਿੱਚੋਂ ਇਕ ਚੈਕ ਦਾ ਵਰਤੋਂ ਉਕਤ ਡੀਲ ਵਿੱਚ ਇੰਦਰਜੀਤ ਸਿੰਘ ਨਾਲ ਕੀਤੀ। ਇੰਦਰਜੀਤ ਸਿੰਘ ਦੇ ਮੁਤਾਬਕ ਉਸਦੇ ਨਾਲ 7,00,000 ਦੀ ਧੋਖਾਧੜੀ ਕੀਤੀ ਗਈ ਅਤੇ ਉਸ ਦੇ ਕੁਝ ਕ੍ਰੈਡਿਟ ਕਾਰਡਾਂ ਦਾ ਨੇ ਦੁਰਉਪਯੋਗ ਕੀਤਾ ਹੈ। ਇਸ ਮਾਮਲੇ ਦੀ ਜਾਂਚ ਈ.ਓ. ਵਿੰਗ ਵੱਲੋਂ ਕੀਤੀ ਗਈ। ਜਿਸ ਅਧਾਰ ‘ਤੇ ਸਥਾਨਕ ਪੁਲਸ ਨੇ ਬੀਤੀ 28 ਜੂਨ ਨੂੰ ਕਰਤਾਰ ਸਿੰਘ ਖਿਲਾਫ ਕੇਸ ਦਰਜ ਕੀਤਾ। ਇਸ ਪਿੱਛੋਂ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ, ਪਰ ਅੱਜ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।