ਸਮਾਣਾ,3 ਦਸੰਬਰ: ਸ਼ਹਿਰ ਵਿੱਚ ਵੱਧ ਰਹੀਆਂ ਲੁੱਟ-ਖੋਹ ਲੁੱਟ-ਖੋਹ ਦੀਆਂ ਘਟਨਾਵਾਂ ਕਰ ਕੇ ਲੋਕਾਂ ‘ਚ ਦਹਿਸ਼ਤ ਹੈ। ਸਮਾਣਾ ਹਲਕੇ ‘ਚ ਲਗਾਤਾਰ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ ਦੀਆਂ ਘਟਨਾਵਾਂ ਨੇ ਪੁਲਸ ਵਿਭਾਗ ਦੀ ਕਾਰਗੁਜ਼ਾਰੀ `ਤੇ ਸਵਾਲ ਖੜੇ ਕਰ ਦਿੱਤੇ ਹਨ। ਅਜਿਹੀ ਹੀ ਇੱਕ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹੈ ਦੀਪਕ ਕੁਮਾਰ ਪੁੱਤਰ ਸਤਪਾਲ ਵਾਸੀ ਨੇੜੇ ਗੁਰਦੁਆਰਾ ਰਾਮਗੜ੍ਹੀਆ ਘੜਾਮੀ ਪੱਤੀ ਨੇ ਦੱਸਿਆ ਕਿ
ਮੇਰਾ ਲੜਕਾ ਯੁਵਰਾਜ (ਉਮਰ 13 ਸਾਲ ) ਜੇ ਕਿ ਸ਼ਿਵਾਲਿਕ ਮਲਟੀਪਰਪਜ਼ ਪਬਲਿਕ ਸਕੂਲ ਵਿਖੇ ਔਠਵੀ ਜਮਾਤ ਵਿੱਚ ਪੜ੍ਹਦਾ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ 8:30 ਵਜੇ ਸਕੂਲ ‘ਚ ਪੜ੍ਹਨ ਜਾ ਰਿਹਾ ਸੀ। ਜਦੋਂ ਉਹ ਸਾਬਕਾ ਐਮ.ਐਲ.ਏ. ਨਿਰਮਲ ਸਿੰਘ ਸ਼ੁਤਰਾਣਾ ਦੇ ਘਰ ਨੇੜੇ ਆਰੀਆ ਕਲੋਨੀ ਕਲ ਪਹੁੰਚਿਆ ਤਾਂ ਅਚਾਨਕ 2 ਲੁਟੇਰੇ ਕਾਲੇ ਰੰਗ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਜਿੰਨ੍ਹਾਂ ਨੇ ਮੇਰੇ ਲੜਕੇ ਤੋਂ ਰਸਤਾ ਪੁੱਛਣ ਤੋਂ ਬਾਰੇ ਰੋਕਿਆ ਲਿਆ, ਜਦੋਂ ਉਹ ਰਸਤਾ ਦੱਸਣ ਲੱਗਿਆ ਤਾਂ ਉਨ੍ਹਾਂ ਵਿੱਚ ਇੱਕ ਲੁਟੇਰੇ ਨੇ ਮੇਰੇ ਲੜਕੇ ਤੋਂ ਸੋਨੇ ਦਾ ਕੋਕਾ ਉਤਾਰਨ ਲਈ ਕਿਹਾ, ਜਦੋਂ ਉਸਨੇ ਮਨ੍ਹਾਂ ਕੀਤਾ ਤਾਂ ਲੁਟੇਰਿਆਂ ਨੇ ਉਸਦੀ ਖੱਬੀ ਬਾਂਹ,ਹੱਥ ਅਤੇ ਲੋੜ ਤੋਂ ਤੇਜ਼ਧਾਰ
ਉਸਤਰੇ ਮਾਰਨੇ ਸ਼ੁਰੂ ਕਰ ਦਿੱਤੇ
ਜਿਸ ਨਾਲ ਉਹ ਗੰਭੀਰ ਰੂਪ ਜਖ਼ਮੀ ਹੋ ਗਿਆ।ਅਚਾਨਕ ਉਥੇ ਲੰਘ ਰਹੇ 2 ਰਾਹਗੀਰਾਂ ਨੇ ਅਜਿਹਾ ਕਰਦੇ ਦੇਖ ਲਿਆ ਉਨ੍ਹਾਂ ਨੇ ਜ਼ੋਰ ਜ਼ੋਰ ਰੋਲਾ ਪਾਉਣਾ ਸ਼ੁਰੂ ਕਰ ਦਿੱਤੀ, ਜਿਸ ਨਾਲ ਲੁਟੇਰੇ ਉਥ ਭੋਜਣ ‘ਚ ਸਫਲ ਹੋ ਗਏ। ਲੁਟੇਰਿਆਂ ਦੀ ਫੁਟੇਜ ਨਾਲ ਲੱਗੇ ਕੈਮਰੇ ‘ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ। ਇਸ ਸਬੰਧੀ ਥਾਣਾ ਸਿਟੀ ਸਮਾਣਾ ਪੁਲਸ ਨੂੰ ਸੂਚਿਤ ‘ ਕਰ ਦਿੱਤਾ ਗਿਆ ਹੈ।
