ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਦਾ ਸਮਾਣਾ ਦੇ ਪਿੰਡ ਜੋੜੇ ਮਾਜਰਾ ਨੇੜੇ ਗੱਡੀ ਦਾ ਐਕਸੀਡੈਂਟ ਹੋਇਆ ਹੈ।
ਸਮਾਣਾ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਂਚ ਕਰਨ ਵਾਲੀ ਡਾਕਟਰੀ ਟੀਮ ਦਾ ਸਮਾਣਾ ਦੇ ਪਿੰਡ ਜੋੜੇ ਮਾਜਰਾ ਨੇੜੇ ਗੱਡੀ ਦਾ ਐਕਸੀਡੈਂਟ ਹੋਇਆ ਹੈ। ਤੜਕਸਾਰ ਵਾਪਸ ਆ ਰਹੀ ਡਾਕਟਰੀ ਟੀਮ ਦੀ ਗੱਡੀ ਨੂੰ ਸਾਹਮਣੇ ਆ ਰਹੀ ਇੱਕ ਸਕੋਰਪੀਓ ਗੱਡੀ ਜੋ ਬੇਕਾਬੂ ਹੋ ਜਾ ਵੱਜੀ। ਇਸ ਹਾਦਸੇ ’ਚ ਡਾਕਟਰਾਂ ਦੀ ਟੀਮ ਨੂੰ ਸੱਟਾਂ ਲੱਗੀਆਂ ਹਨ।
