ਅੰਮ੍ਰਿਤਸਰ ਸ਼ਹਿਰ ਦੇ ਬਜ਼ਾਰਾਂ, ਸੜਕਾਂ ਅਤੇ ਗਲੀਆਂ ਵਿੱਚ ਲੱਗੇ ਬਿਜ਼ਲੀ, ਟੈਲੀਫੋਨ ਦੇ ਖੰਭਿਆਂ ਅਤੇ ਹੋਰ ਸਾਧਨਾਂ ਨਾਲ ਬੇਤਰਤੀਬੀਆਂ ਟੰਗੀਆਂ ਤਾਰਾਂ, ਜਿਨਾਂ ਵਿੱਚ ਜਿਆਦਾ ਗਿਣਤੀ ਕੋਬਲ ਉਪਰੇਟਰਾਂ ਅਤੇ ਮੋਬਾਇਲ ਇੰਟਰਨੈੱਟ ਪ੍ਰੋਵਾਈਡ ਕਰਨ ਵਾਲੀਆਂ ਕੰਪਨੀਆਂ ਦੀ ਹੈ, ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ – ਸਾਹਨੀ ਨੇ ਤਰਤੀਬ ਵਾਰ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ। ਅੱਜ ਇਸ ਸਬੰਧੀ ਆਪਣੇ ਦਫ਼ਤਰ ਵਿੱਚ ਬੁਲਾਈ ਗਈ ਮੀਟਿੰਗ ਵਿੱਚ ਉਕਤ ਕੰਪਨੀਆਂ ਦੇ ਮੈਨੇਜਰਾਂ ਨੂੰ
ਹਦਾਇਤ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੁਹਾਡੇ ਵੱਲੋਂ ਸੇਵਾ ਦੇਣ ਲਈ ਕੀਤੇ ਗਏ ਪ੍ਰਬੰਧ ਆਮ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਹਨ।
ਇਸ ਤੋਂ ਇਲਾਵਾ ਇਹਨਾਂ ਤਾਰਾਂ ਦਾ ਖਿਲਾਰਾ ਸ਼ਹਿਰ ਦੀ ਸੁੰਦਰਤਾ ਵੀ ਪ੍ਰਭਾਵਿਤ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਜਿਹੀ ਹਾਲਤ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਤਾਰਾਂ, ਮੀਟਰਾਂ ਅਤੇ ਬੂਸਟਰਾਂ ਨੂੰ ਤਰਤੀਬਵਾਰ ਕਰੋ। ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਤੋਂ ਇਲਾਵਾ ਬੀਐਸਐਨਐਲ ਅਤੇ ਪੀਐਸਪੀਸੀਐਲ ਅਧਿਕਾਰੀਆਂ ਨੂੰ ਵੀ ਆਪਣੀਆਂ ਤਾਰਾਂ ਅਤੇ ਖੰਭਿਆਂ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਜਿੱਥੇ ਵੀ ਕਿਧਰੇ ਇਸ ਵਿੱਚ ਸੁਧਾਰ ਦੀ ਲੋੜ ਹੈ ਉਸਨੂੰ ਕੀਤਾ ਜਾ ਸਕੇ?
