Hindi English Punjabi

ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ, ਇਕ ਗੰਭੀਰ ਜ਼ਖਮੀਂ

24

ਫ਼ਿਰੋਜ਼ਪੁਰ, 13 ਦਸੰਬਰ:– ਫਿਰੋਜ਼ਪੁਰ ਦੇ ਮੱਲਾਂਵਾਲਾ ਚੋਂਕ ਵਿਖੇ ਹੋਏ ਇੱਕ ਗੰਭੀਰ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਜ਼ਖਮੀ ਹੋਇਆ ਹੈ। ਪੁਲਿਸ ਨੇ ਦੋਸ਼ੀ ਗੱਡੀ ਚਾਲਕ ਰਾਜਬੀਰ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਮਿਤੀ 11 ਦਸੰਬਰ 2024 ਨੂੰ ਮਨਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਪਲਟੀਨਾ ਮੋਟਰਸਾਈਕਲ ’ਤੇ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸਨ। ਦੋਸ਼ੀ ਰਾਜਬੀਰ ਸਿੰਘ ਨੇ ਤੇਜ਼ ਰਫਤਾਰ ਸਕਾਰਪਿਓ ਗੱਡੀ (ਨੰਬਰ ਪੀਬੀ 05 ਏਸੀ 8602) ਨਾਲ ਟੱਕਰ ਮਾਰੀ।ਇਸ ਹਾਦਸੇ ’ਚ ਕੁਲਵਿੰਦਰ ਸਿੰਘ (45 ਸਾਲ) ਦੀ ਮੌਤ ਹੋ ਗਈ ਤੇ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ। ਗੱਡੀ ਚਾਲਕ ਰਾਜਬੀਰ ਸਿੰਘ ਖ਼ਿਲਾਫ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 106, 281, 125 (ਏ), 125 (ਬੀ), 324 (4) ਬੀਐੱਨਐੱਸ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਅਗਲੀ ਜਾਂਚ ਜਾਰੀ ਹੈ।