ਲੁਧਿਆਣਾ : ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚਾ ਸਥਾਪਤ ਕਰਨ ਦੇ ਉਦੇਸ਼ ਨਾਲ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਸੈਂਟਰਲ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ 5.67 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਵਿਧਾਇਕ ਪਰਾਸ਼ਰ ਨੇ ਸਭ ਤੋਂ ਪਹਿਲਾਂ ਬੁੱਢੇ ਨਾਲੇ ਦੇ ਉੱਪਰ ਕਰੀਬ 1.96 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਮਾਧੋਪੁਰੀ ਪੁਲੀ (ਨਵਾਂ ਵਾਰਡ ਨੰਬਰ 10 ਅਤੇ ਪੁਰਾਣਾ ਵਾਰਡ ਨੰਬਰ 58) ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਸ ਤੋਂ ਇਲਾਵਾ ਵਿਧਾਇਕ ਪਰਾਸ਼ਰ ਨੇ ਅਮਰਪੁਰਾ (ਨਵਾਂ ਵਾਰਡ ਨੰਬਰ 75 ਅਤੇ ਪੁਰਾਣਾ ਵਾਰਡ ਨੰਬਰ 52), ਜਨਕਪੁਰੀ (ਨਵਾਂ ਵਾਰਡ ਨੰਬਰ 80 ਅਤੇ ਪੁਰਾਣਾ ਵਾਰਡ ਨੰਬਰ 53), ਹਰੀ ਕਰਤਾਰ ਕਲੋਨੀ ਅਤੇ ਚੀਮਾ ਕਲੋਨੀ (ਨਵਾਂ ਵਾਰਡ ਨੰਬਰ 79 ਅਤੇ ਪੁਰਾਣਾ ਵਾਰਡ ਨੰਬਰ 55) ਨੇੜੇ ਕੁਸ਼ਟ ਆਸ਼ਰਮ (ਨਵਾਂ ਵਾਰਡ ਨੰਬਰ 76 ਅਤੇ ਪੁਰਾਣਾ ਵਾਰਡ ਨੰਬਰ 63), ਨਿਊ ਸ਼ਿਵਾਜੀ ਨਗਰ ਅਤੇ ਹਰਗੋਬਿੰਦ ਨਗਰ (ਨਵਾਂ ਵਾਰਡ ਨੰਬਰ 79 ਅਤੇ ਪੁਰਾਣਾ ਵਾਰਡ ਨੰਬਰ 55) ਅਤੇ ਮੁਹੱਲਾ ਭਾਰਦਵਾਜ (ਨਵਾਂ ਵਾਰਡ ਨੰਬਰ 84 ਅਤੇ ਪੁਰਾਣਾ ਵਾਰਡ ਨੰਬਰ 60) ਸਮੇਤ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਗਲੀਆਂ ਦੇ ਪੁਨਰ ਨਿਰਮਾਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਇਸ ਤੋਂ ਇਲਾਵਾ ਵਿਧਾਇਕ ਪਰਾਸ਼ਰ ਨੇ ਢਾਂਡਿਆਂ ਮੁਹੱਲਾ (ਨਵਾਂ ਵਾਰਡ ਨੰਬਰ 84 ਅਤੇ ਪੁਰਾਣਾ ਵਾਰਡ ਨੰਬਰ 60) ਅਤੇ ਮਾਧੋਪੁਰੀ ਇਲਾਕੇ (ਨਵਾਂ ਵਾਰਡ ਨੰਬਰ 10 ਅਤੇ ਪੁਰਾਣਾ ਵਾਰਡ ਨੰਬਰ 58) ਵਿੱਚ ਟਿਊਬਵੈੱਲ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।
ਗਲੀਆਂ ਦੇ ਪੁਨਰ ਨਿਰਮਾਣ ਅਤੇ ਟਿਊਬਵੈੱਲ ਲਗਾਉਣ ਦੇ ਇਹ ਪ੍ਰੋਜੈਕਟ ਲਗਭਗ 3.71 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਸੈਂਟਰਲ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਸ਼ਨੀਵਾਰ ਨੂੰ ਸ਼ੁਰੂ ਕੀਤੇ ਗਏ ਪ੍ਰੋਜੈਕਟ ਹਲਕੇ ਵਿੱਚ ਸੜਕੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇ।
