ਗੁਰਦਾਸਪੁਰ, 5 ਦਸੰਬਰ- ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਤੇ ਤਾਇਨਾਤ ਬੀਐੱਸਐੱਫ਼ ਜਵਾਨਾਂ ਵਲੋਂ ਮੰਗਲਵਾਰ ਦੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡ੍ਰੋਨ ‘ਤੇ ਫਾਇਰਿੰਗ ਕੀਤੀ ਗਈ ਜਦਕਿ ਬੁੱਧਵਾਰ ਨੂੰ ਪੁਲਿਸ ਅਤੇ ਬੀਐਸਐਫ ਵੱਲੋਂ ਦੋ ਨੌਜਵਾਨਾਂ ਕੋਲੋਂ ਚਾਰ ਕਿਲੋ ਹੈਰੋਨ ਬਰਾਮਦ ਕਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਦੇ ਜਵਾਨਾਂ ਵੱਲੋਂ ਮੰਗਲਵਾਰ ਦੀ ਰਾਤ 0:40 ਦੇ ਕਰੀਬ ਸਰਹੱਦ ‘ਤੇ ਚੌਕਸ ਬੀਐੱਸਐੱਫ ਦੀ ਬੀਓਪੀ ਆਬਾਦ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡ੍ਰੋਨ ਨੂੰ ਵੇਖਿਆ ਜਿੱਥੇ ਡਿਊਟੀ ‘ਤੇ ਚੌਕਸ ਜਵਾਨਾਂ ਵੱਲੋਂ 3 ਦੇ ਕਰੀਬ ਫਾਇਰ ਤੇ 2 ਰੌਸ਼ਨੀ ਬੰਬ ਚਲਾਏ ਗਏ ।ਡ੍ਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐੱਸਐੱਫ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਪਾਸੇ ਬੁੱਧਵਾਰ ਨੂੰ ਬੀਐਸਐਫ ਪੱਕੇ ਪੰਜਾਬ ਪੁਲਿਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਹੋਇਆ ਹੈ। ਇਸ ਉਪਰੰਤ ਦੋ ਨੌਜਵਾਨਾਂ ਨੂੰ ਦੋ ਪੈਕਟ ਹੈਰੋਇਨ ਜਿਨਾਂ ਦਾ ਵਜ਼ਨ ਚਾਰ ਕਿਲੋ ਦੱਸਿਆ ਜਾ ਰਿਹਾ ਹੈ ਬਰਾਮਦ ਕੀਤੇ ਗਏ। ਨੌਜਵਾਨ ਵਿੱਚੋਂ ਇੱਕ ਦਾ ਨਾਂ ਮਾਰਕਸ ਮਸੀਹ ਪਿੰਡ ਸੰਗਤਪੁਰ ਝੰਡੇਰ ਅਤੇ ਮਾਈਕਲ ਵਜੋਂ ਹੋਈ ਹੈ।
